10 ਪਿੰਡਾਂ ਦੀ ਬੱਸ ਸਹੂਲਤ ਬੰਦ ਹੋਣ ’ਤੇ ਅੱਕੇ ਲੋਕਾਂ ਨੇ ਘੇਰ ਲਈਆਂ ਬੱਸਾਂ, ਕੰਡਕਟਰਾਂ ਦੀ ਲਾਈ ਕਲਾਸ

Tuesday, Apr 04, 2023 - 01:55 PM (IST)

10 ਪਿੰਡਾਂ ਦੀ ਬੱਸ ਸਹੂਲਤ ਬੰਦ ਹੋਣ ’ਤੇ ਅੱਕੇ ਲੋਕਾਂ ਨੇ ਘੇਰ ਲਈਆਂ ਬੱਸਾਂ, ਕੰਡਕਟਰਾਂ ਦੀ ਲਾਈ ਕਲਾਸ

ਸਮਰਾਲਾ (ਗਰਗ) : ਲੁਧਿਆਣਾ-ਚੰਡੀਗੜ੍ਹ ਹਾਈਵੇ ’ਤੇ ਪੈਂਦੇ ਨੀਲੋਂ ਪੁਲ ’ਤੇ ਨਵਾਂ ਫਲਾਈ ਓਵਰ ਬਣਨ 'ਤੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨਾ ਰੁਕਣ ਤੋਂ ਅੱਕੇ ਲੋਕਾਂ ਨੇ ਕਿਸਾਨ ਯੂਨੀਅਨ ਦੀ ਮਦਦ ਨਾਲ ਅੱਜ ਨੀਲੋਂ ਪੁਲ ’ਤੇ ਸਵੇਰ ਤੋਂ ਹੀ ਬੱਸਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਇਲਜ਼ਾਮ ਸੀ, ਕਿ ਜਦੋਂ ਦਾ ਫਲਾਈ ਓਵਰ ਬਣਿਆ ਹੈ, ਬੱਸਾਂ ਵਾਲਿਆਂ ਨੇ ਇੱਥੇ ਰੁਕ ਕੇ ਸਵਾਰੀਆਂ ਨੂੰ ਉਤਾਰਨ ਅਤੇ ਚੜ੍ਹਾਉਣਾ ਬੰਦ ਕਰ ਦਿੱਤਾ ਅਤੇ ਉਹ ਬਿਨ੍ਹਾਂ ਰੁਕੇ ਹੀ ਫਲਾਈ ਓਵਰ ਤੋਂ ਸਿੱਧਾ ਲੰਘ ਜਾਂਦੇ ਸੀ। ਇਸ ਤੋਂ ਇਲਾਵਾ ਜਿਹੜੀਆਂ ਸਵਾਰੀਆਂ ਸਮਰਾਲਾ ਜਾ ਲੁਧਿਆਣਾ ਤੋਂ ਨੀਲੋਂ ਪੁਲ ਉਤਰਨ ਲਈ ਚੜ੍ਹਦੀਆ ਹਨ, ਉਨ੍ਹਾਂ ਨੂੰ ਅੱਗੇ-ਪਿੱਛੇ ਉਤਾਰ ਕੇ ਜਲੀਲ ਕੀਤਾ ਜਾਂਦਾ ਸੀ। ਇਹ ਮਾਮਲਾ ਵਿਧਾਇਕ ਸਮਰਾਲਾ, ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਜਨਰਲ ਮੈਨਜੇਰ ਪੰਜਾਬ ਰੋਡਵੇਜ ਦੇ ਧਿਆਨ ਵਿੱਚ ਲਿਖਤੀ ਤੌਰ ’ਤੇ ਕਈ ਵਾਰ ਲਿਆਂਦਾ ਗਿਆ ਅਤੇ ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ ਇੰਕ-ਦੋ ਦਿਨ ਬੱਸਾਂ ਇੱਥੇ ਰੁਕੀਆਂ ਪਰ ਫਿਰ ਹਾਲਾਤ ਉਹੀ ਹੋ ਗਏ।

ਇਹ ਵੀ ਪੜ੍ਹੋ- ਪੰਜਾਬ ਦੀ ਧੀ ਨੇ ਵਿਦੇਸ਼ ’ਚ ਗੱਡੇ ਝੰਡੇ, ਜਰਮਨ ਪੁਲਸ 'ਚ ਭਰਤੀ ਹੋਈ ਰੁੜਕਾ ਕਲਾਂ ਦੀ ਜੈਸਮੀਨ

PunjabKesari

ਹੁਣ ਜਦੋਂ ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਆਜ਼ਾਦੀ ਤੋਂ ਬਾਅਦ ਤੋਂ ਦੀ ਹੀ ਮਿਲਦੀ ਆ ਰਹੀ ਬੱਸ ਸਹੂਲਤ ਬੰਦ ਹੋ ਗਈ ਤਾਂ ਭੜਕੇ ਹੋਏ ਲੋਕਾਂ ਨੇ ਅੱਜ ਸਵੇਰ ਤੋਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਹਿਯੋਗ ਨਾਲ ਫਲਾਈ ਓਵਰ ਤੋਂ ਸਿੱਧਾ ਲੰਘ ਰਹੀਆਂ ਬੱਸਾਂ ਘੇਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਇਨ੍ਹਾਂ ਬੱਸਾਂ ਦੇ ਕੰਡਕਟਰਾਂ ਵੱਲੋਂ ਪਿਛਲੇ ਕੁਝ ਦਿਨਾਂ ਵਿਚ ਹੀ ਨੀਲੋਂ ਪੁਲ ’ਤੇ ਉਤਰਨ ਵਾਲੀਆਂ ਔਰਤਾਂ ਨੂੰ ਜਲੀਲ ਕੀਤਾ ਗਿਆ ਅਤੇ ਨੀਲੋਂ ਪੁਲ ’ਤੇ ਉਤਾਰਨ ਦੀ ਬਜਾਏ ਉਨ੍ਹਾਂ ਨੂੰ ਕਈ ਕਿਲੋਮੀਟਰ ਪਿੱਛੇ ਕਟਾਣਾ ਬੱਸ ਅੱਡੇ ਜਾ ਫਿਰ ਸਮਰਾਲਾ ਵਿਖੇ ਹੀ ਉਤਾਰਿਆ ਗਿਆ। 

ਇਹ ਵੀ ਪੜ੍ਹੋ- ਸਿੱਧੂ ਦੀ ਰਿਹਾਈ ਦੌਰਾਨ ਦੋ ਖੇਮਿਆਂ ’ਚ ਵੰਡੀ ਨਜ਼ਰ ਆਈ ਕਾਂਗਰਸ, ਵੜਿੰਗ ਨਾਲ ਵਧ ਸਕਦੀ ਹੈ ਖਿੱਚੋਤਾਣ

ਕੱਲ ਵੀ ਇੱਕ ਪ੍ਰਾਈਵੇਟ ਬੱਸ ਦੇ ਕੰਡਕਟਰ ਨੇ ਭਾਰੀ ਬਰਸਾਤ ਵਿਚ ਪਿੰਡ ਦੀ ਇੱਕ ਕੁੜੀ ਨੂੰ ਵਰਦੇ ਮੀਂਹ ਵਿਚ ਜਲੀਲ ਕਰਦੇ ਹੋਏ ਕਈ ਕਿਲੋਮੀਟਰ ਪਿੱਤੇ ਜਬਰਦਸਤੀ ਬੱਸ ਵਿਚੋ ਉਤਾਰ ਦਿੱਤਾ ਗਿਆ। ਜਿਸ ਤੋਂ ਬਾਅਦ ਪਿੰਡਾਂ ਦੇ ਲੋਕਾਂ ਵੱਲੋਂ ਮਜ਼ਬੂਰੀ ਵੱਸ ਅੱਜ ਇਨ੍ਹਾਂ ਬੱਸਾਂ ਨੂੰ ਘੇਰਨ ਦਾ ਫੈਸਲਾ ਕੀਤਾ। ਭੜਕੇ ਹੋਏ ਪਿੰਡ ਵਾਸੀਆਂ ਨੇ ਕਈ ਘੰਟੇ ਤੱਕ ਆਪਣੀ ਕਾਰਵਾਈ ਜਾਰੀ ਰੱਖੀ ਅਤੇ ਹਰੇਕ ਬੱਸ ਨੂੰ ਘੇਰਦੇ ਹੋਏ ਉਸ ਦੇ ਸਟਾਫ਼ ਨੂੰ ਚਿਤਵਾਨੀ ਦਿੱਤੀ ਕਿ ਜੇਕਰ ਹੁਣ ਤੋਂ ਬਾਅਦ ਬੱਸ ਇੱਥੇ ਨਾ ਰੁਕੀ ਤਾਂ ਲੋਕ ਵੱਡਾ ਅੰਦੋਲਨ ਕਰਨਗੇ ਅਤੇ ਇੱਕ ਵੀ ਬੱਸ ਇਸ ਸੜ੍ਹਕ ਤੋਂ ਲੰਘਣ ਨਹੀਂ ਦਿੱਤੀ ਜਾਵੇਗੀ। ਓਧਰ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਭਾਰੀ ਪੁਲਸ ਫੋਰਸ ਲੈ ਕੇ ਡੀ. ਐੱਸ. ਪੀ. ਸਮਰਾਲਾ ਵੀ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਨੂੰ ਸੰਭਾਲਣ ਲਈ ਵਿਸ਼ਵਾਸ ਦਿਵਾਇਆ ਕਿ ਪੁਲਸ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ, ਹਰੇਕ ਬੱਸ ਇੱਕੇ ਰੁਕ ਕੇ ਹੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


author

Simran Bhutto

Content Editor

Related News