JERC ਦੀ ਹੇਅਰਿੰਗ ’ਚ ਲੋਕਾਂ ਨੇ ਕੀਤੀ ਮੰਗ, ਖ਼ਰਾਬ ਮੀਟਰ ਅਤੇ ਪੁਰਾਣੀਆਂ ਤਾਰਾਂ ਬਦਲੇ ਵਿਭਾਗ

05/16/2022 5:47:28 PM

ਚੰਡੀਗੜ੍ਹ (ਰਾਜਿੰਦਰ) : ਜੁਆਇੰਟ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ.ਈ.ਆਰ.ਸੀ.) ਦੀ ਹੇਅਰਿੰਗ ਸੈਕਟਰ-10 ਸਥਿਤ ਸਰਕਾਰੀ ਆਰਟਸ ਕਾਲਜ ਵਿਚ ਹੋਈ। ਜਿਸ ’ਚ ਪ੍ਰਮੁੱਖ ਰੂਪ ਤੋਂ ਸਥਾਨਿਕ ਲੋਕਾਂ ਨੇ ਬਿਜਲੀ ਦਾ ਮਹੀਨੇਵਾਰ ਬਿੱਲ ਦੇਣ ਦੀ ਮੰਗ ਕੀਤੀ ਹੈ। ਮਹੀਨੇਵਾਰ ਬਿਜਲੀ ਬਿੱਲ ਭੇਜਣ ’ਚ ਦੇਰੀ ’ਤੇ ਲੋਕਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਛੇਤੀ ਹੀ ਇਸ ਸਬੰਧਤ ਪ੍ਰਾਜੈਕਟ ਦਾ ਕੰਮ ਪੂਰਾ ਕਰਨ ਦੀ ਅਪੀਲ ਵੀ ਕੀਤੀ ਹੈ।

ਇਸ ਤੋਂ ਇਲਾਵਾ ਬੈਠਕ ’ਚ ਖ਼ਰਾਬ ਮੀਟਰ ਬਦਲਣ ਦਾ ਮਾਮਲਾ ਵੀ ਚੁੱਕਿਆ ਗਿਆ ਹੈ ਅਤੇ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਨੂੰ ਵੀ ਬਦਲਣ ਦੀ ਅਪੀਲ ਕੀਤੀ ਗਈ ਹੈ। ਪੁਰਾਣੀਆਂ ਤਾਰਾਂ ’ਚ ਜੋੜ ਬਿਜਲੀ ਦੀ ਸਮੱਸਿਆ ਦੇ ਨਾਲ ਲੋਕਾਂ ਲਈ ਵੀ ਖ਼ਤਰਾ ਬਣ ਰਿਹਾ ਹੈ। ਇਸ ਮੌਕੇ ’ਤੇ ਇਲੈਕਟਰੀਸਿਟੀ ਵਿਭਾਗ ਦੇ ਸੁਪਰੀਟੈਂਡਿੰਗ ਇੰਜੀਨੀਅਰ ਅਨਿਲ ਧਮੀਜਾ ਵੀ ਮੌਜੂਦ ਸਨ।਼

ਇਹ ਵੀ ਪੜ੍ਹੋ: ਸਰਕਾਰੀ ਨੌਕਰੀ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ CM ਮਾਨ ਦੇ ਜਨਤਾ ਦਰਬਾਰ 'ਚ ਮਿਲੀ ਨੌਕਰੀ

ਦੱਸ ਦਈਏ ਕਿ ਸ਼ਹਿਰ ਵਿਚ ਬਿਜਲੀ ਦਾ ਮਹੀਨੇਵਾਰ ਬਿੱਲ ਦਿੱਤੇ ਜਾਣ ਦੀ ਪਿਛਲੇ ਕਾਫ਼ੀ ਸਮੇਂ ਤੋਂ ਮੰਗ ਚੱਲ ਰਹੀ ਹੈ। ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ.ਈ.ਆਰ.ਸੀ.) ਦੇ ਸਾਹਮਣੇ ਬੀਤੇ ਸਾਲ ਵੀ ਇਹ ਮੁੱਦਾ ਉਠਿਆ ਗਿਆ ਸੀ। ਜਿਸ ਕਾਰਨ ਜੇ.ਈ.ਆਰ.ਸੀ. ਨੇ ਆਪਣੇ ਆਰਡਰ ’ਚ ਇਸ ’ਤੇ ਵਿਭਾਗ ਵਲੋਂ ਪ੍ਰੋਗਰੈਸ ਰਿਪੋਰਟ ਮੰਗੀ ਸੀ। ਹੁਣ ਵਿਭਾਗ ਨੇ ਆਪਣੀ ਪਟੀਸ਼ਨ ਵਿਚ ਪ੍ਰੋਗਰੈਸ ਦੇ ਸੰਬੰਧ ’ਚ ਜਵਾਬ ਵੀ ਦਿੱਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਉਹ ਸ਼ਹਿਰ ਵਿਚ ਸਮਾਰਟ ਮੀਟਰ ਲਗਾਉਣ ਦੇ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ ਅਤੇ ਇਹ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਹੀ ਮਹੀਨੇਵਾਰ ਬਿੱਲ ਦੇਣਾ ਸ਼ੁਰੂ ਕੀਤਾ ਜਾ ਸਕੇਗਾ। ਇਸ ਸੰਬੰਧ ਵਿਚ ਇੰਡੀਅਨ ਸਿਟੀਜ਼ਨਜ਼ ਫੋਰਮ ਦੇ ਪ੍ਰਧਾਨ ਐੱਸ.ਕੇ. ਨਾਇਰ ਨੇ ਕਿਹਾ ਕਿ ਦੋ ਮਹੀਨੇ ਦਾ ਬਿੱਲ ਜਾਰੀ ਕਰਨ ਨਾਲ ਉਪਭੋਗਤਾਵਾਂ ਨੂੰ 4 ਫ਼ੀਸਦੀ ਸਰਚਾਰਜ ਦੇਣ ’ਤੇ ਮਜ਼ਬੂਰ ਕੀਤਾ ਜਾ ਰਿਹਾ ਹੈ। ਜੇਕਰ ਕੋਈ ਵੀ ਖ਼ਪਤਕਾਰ ਇਕ ਦਿਨ ਲਈ ਵੀ ਬਿੱਲ ਭਰਨ ’ਚ ਲੇਟ ਹੋ ਜਾਂਦਾ ਹੈ ਤਾਂ ਵਿਭਾਗ ਨੂੰ ਵੀ ਪੇਮੈਂਟ ਨਾ ਹੋਣ ਦਾ ਚਾਰ ਮਹੀਨੇ ਬਾਅਦ ਪਤਾ ਚਲਦਾ ਹੈ। ਵਿਭਾਗ ਦੇ ਮਾਮਲੇ ਅਤੇ ਬਕਾਇਆ ਰਾਸ਼ੀ ਜਲਦੀ ਰਿਕਵਰੀ ਲਈ ਮਹੀਨੇਵਾਰ ਬਿਲਿੰਗ ਸਾਈਕਲ ਜ਼ਰੂਰੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਉਹ ਇਸ ਮੁੱਦੇ ਨੂੰ ਉਠਾ ਰਹੇ ਹਨ ਪਰ ਬਾਵਜੂਦ ਇਸ ’ਤੇ ਹੌਲੀ ਰਫ਼ਤਾਰ ਨਾਲ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਹੁਣ ਇਹ ਕੰਮ ਕਰਨ 'ਤੇ ਹੀ ਮਿਲੇਗਾ 'ਲੋਕਲ ਰੈਂਕ'

ਅੰਡਰਗਰਾਊਂਡ ਤਾਰਾਂ ’ਚ ਕਈ ਥਾਵਾਂ ’ਤੇ ਜੋੜ
ਇਸ ਤੋਂ ਇਲਾਵਾ ਹੇਅਰਿੰਗ ’ਚ ਪੁਰਾਣੀਆਂ ਤਾਰਾਂ ਨੂੰ ਵੀ ਬਦਲਣ ਦੀ ਮੰਗ ਕੀਤੀ ਗਈ। ਅੰਡਰਗਰਾਊਂਡ ਤਾਰਾਂ ’ਚ ਕਈ ਥਾਵਾਂ ’ਤੇ ਜੋੜ ਹਨ। ਜਿਨ੍ਹਾਂ ਨੂੰ ਵੱਖ-ਵੱਖ ਤਰੀਕੇ ਨਾਲ ਕਵਰ ਕੀਤਾ ਗਿਆ ਹੈ। ਨਾਲ ਹੀ ਵਿਭਾਗ ਨੇ ਬਾਕਸ ਵੀ ਬਣਾਏ ਹੋਏ ਹਨ। ਇਸ ਜੋੜ ਕਾਰਣ ਬਿਜਲੀ ਬੰਦ ਹੋਣ ਦੀ ਸਮੱਸਿਆ ਤਾਂ ਹੁੰਦੀ ਹੀ ਹੈ ਅਤੇ ਨਾਲ ਹੀ ਇਹ ਲੋਕਾਂ ਦੀ ਜਾਨ ਲਈ ਵੀ ਖ਼ਤਰਾ ਬਣਦਾ ਹੈ। ਇਸ ਤੋਂ ਇਲਾਵਾ ਖ਼ਰਾਬ ਮੀਟਰ ਬਦਲਣ ਦਾ ਮੁੱਦਾ ਵੀ ਚੁੱਕਿਆ ਗਿਆ, ਜਿਸ ’ਤੇ ਕਾਫ਼ੀ ਹੌਲੀ ਰਫ਼ਤਾਰ ਨਾਲ ਘੱਟ ਹੋਣ ਦੀ ਗੱਲ ਕਹੀ ਗਈ। ਇਸ ਦੇ ਨਾਲ ਹੀ ਇੰਡੀਅਨ ਸਿਟੀਜ਼ਨ ਫੋਰਮ ਦੇ ਪ੍ਰਧਾਨ ਐੱਸ. ਕੇ. ਨਾਇਰ ਨੇ ਇਹ ਮੁੱਦਾ ਵੀ ਚੁੱਕਿਆ ਕਿ ਪਿੰਡ ਰਾਇਪੁਰਕਲਾਂ ਅਤੇ ਸਾਰੰਗਪੁਰ ਵਿਚ 66 ਕੇ. ਵੀ. ਸਬ ਸਟੇਸ਼ਨ ਲਗਾਇਆ ਗਿਆ ਸੀ। ਜਿਸਦਾ ਕੰਮ ਦੱਸ ਸਾਲ ਪਹਿਲਾਂ ਪੂਰਾ ਕੀਤਾ ਗਿਆ ਸੀ। ਜੇ.ਈ.ਆਰ.ਸੀ. ਵਲੋਂ ਇਸ ਲਈ ਫੰਡ ਅਪਰੂਵ ਕੀਤਾ ਗਿਆ ਸੀ ਪਰ ਹਾਲੇ ਤੱਕ ਹੋਰ ਸਬ-ਸਟੇਸ਼ਨਾਂ ਤੱਕ ਇਸਦੀ ਸਪਲਾਈ ਪਹੁੰਚਣ ਲਈ ਲਾਈਨ ਨਹੀਂ ਲਗਾਈ ਗਈ ਹੈ। ਇਸ ਤੋਂ ਇਲਾਵਾ ਨਰਿੰਦਰ ਸ਼ਰਮਾ ਨੇ ਮੁੱਦਾ ਚੁੱਕਿਆ ਕਿ ਵਿਭਾਗ ਕੋਲ ਮੁਰੰਮਤ ਲਈ ਸਾਰੇ ਤਰ੍ਹਾਂ ਦਾ ਸਾਮਾਨ ਉਪਲੱਬਧ ਹੋਣਾ ਚਾਹੀਦਾ ਹੈ। ਜਿਸ ’ਚ ਮੀਟਰ, ਤਾਰਾਂ ਅਤੇ ਖੰਭਿਆਂ ਸਮੇਤ ਹੋਰ ਸਾਮਾਨ ਸ਼ਾਮਲ ਹੈ। ਸਾਮਾਨ ਉਪਲੱਬਧ ਹੋਣ ’ਤੇ ਹੀ ਵਿਭਾਗ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਸਕੇਗਾ।

ਇਹ ਵੀ ਪੜ੍ਹੋ: ਖਾਲਿਸਤਾਨੀ ਅੱਤਵਾਦੀਆਂ ਨੂੰ ਸਥਾਨਕ ਮੁਲਜ਼ਮਾਂ ਤੋਂ ਮਿਲ ਰਹੇ ਸਹਿਯੋਗ ਨੇ ਵਧਾਈ ਚਿੰਤਾ

ਸਟਾਫ ਦੀ ਕਮੀ ਕਾਰਨ ਪ੍ਰੇਸ਼ਾਨ
ਯੂ.ਟੀ. ਪਾਵਰਮੈਨ ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਕਿਹਾ ਕਿ ਸਟਾਫ਼ ਦੀ ਕਮੀ ਦੇ ਚਲਦੇ ਵੀ ਵਿਭਾਗ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਰੈਗੂਲਰ ਕਰਮੀਆਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਮਾਨ ਦੀ ਵੀ ਕਮੀ ਹੈ। ਜਿਸ ਕਮੀ ਕਾਰਨ ਲੋਕਾਂ ਦੀਆਂ ਸ਼ਿਕਾਇਤਾਂ ਅਟੈਂਡ ਨਹੀਂ ਕਰ ਪਾਉਂਦੇ ਹਾਂ।


Anuradha

Content Editor

Related News