24 ਘੰਟੇ ਬਿਜਲੀ ਸਪਲਾਈ ਦੇ ਲੱਗ ਰਹੇ ਲੰਬੇ ਕੱਟ ਤੋਂ ਲੋਕ ਪ੍ਰੇਸ਼ਾਨ

04/12/2022 5:20:19 PM

ਸੰਦੌੜ (ਰਿਖੀ) : ਇੱਕ ਪਾਸੇ ਪੈ ਰਹੀ ਅਗੇਤੀ ਗਰਮੀ ਕਰਕੇ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਦੂਸਰੇ ਪਾਸੇ ਬਿਜਲੀ ਬੋਰਡ 24 ਘੰਟੇ ਘਰੇਲੂ ਬਿਜਲੀ ਸਪਲਾਈ ਵਿੱਚ ਅਣਐਲਾਨੇ ਲੰਬੇ ਲੰਬੇ ਕੱਟ ਲਗਾ ਕਿ ਲੋਕਾਂ ਦੀ ਇਸ ਪ੍ਰੇਸ਼ਾਨੀ ਨੂੰ ਹੋਰ ਵਧਾਉਂਦਾ ਜਾਪ ਰਿਹਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ ਦੇ ਮਹੀਨੇ ਪਹਿਲਾਂ ਐਨੀ ਗਰਮੀ ਨਹੀਂ ਪੈਂਦੀ ਸੀ ਪਰ ਇਸ ਵਾਰ ਤਾਪਮਾਨ ਜ਼ਿਆਦਾ ਹੀ ਵਧ ਰਿਹਾ ਹੈ, ਜਿਸ ਕਰਕੇ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਅਜਿਹੇ ਵਿੱਚ ਲੋਕਾਂ ਨੂੰ ਕੇਵਲ ਬਿਜਲੀ ਹੀ ਰਾਹਤ ਦਿੰਦੀ ਹੈ ਕਿਉਂਕਿ ਲੋਕ ਗਰਮੀ ਤੋਂ ਬਚਾਅ ਲਈ ਪੱਖੇ ਕੂਲਰ ਦਾ ਸਹਾਰਾ ਲੈਂਦੇ ਹਨ, ਪਰ ਜੇਕਰ ਜਾਨਲੇਵਾ ਗਰਮੀ ਪੈ ਰਹੀ ਹੋਵੇ ਤੇ ਉਪਰੋਂ ਬਿਜਲੀ ਸਪਲਾਈ ਵੀ ਨਾ ਹੋਵੇ ਤਾਂ ਲੋਕਾਂ ’ਤੇ ਕੀ ਬੀਤ ਰਹੀ ਹੋਵੇਗੀ? ਇਹ ਤਕਲੀਫ਼ ਮਹਿਸੂਸ ਕਰਨ ਵਾਲੀ ਗੱਲ ਹੈ। ਇਹੋ ਜਿਹਾ ਹੀ ਹੋ ਰਿਹਾ ਹੈ ਸੰਦੌੜ ਇਲਾਕੇ ਦੇ ਲੋਕਾਂ ਨਾਲ, ਜਿੱਥੇ ਬਿਜਲੀ ਦੇ ਲੰਬੇ ਕੱਟ ਕਾਰਨ ਲੋਕਾਂ ਦੇ ਵੱਟ ਕੱਢ ਰੱਖੇ ਹਨ, ਉਹ ਵੀ ਰਮਜਾਨ ਦੇ ਮਹੀਨੇ ਵਿੱਚ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਘਰਵਾਲੀ ਹਸਪਤਾਲ ’ਚ ਦਾਖ਼ਲ, ਅੱਜ ਹੋਵੇਗਾ ਆਪ੍ਰੇਸ਼ਨ

ਇੱਥੇ ਇਹ ਵੀ ਦਸਣਯੋਗ ਹੈ ਕਿ ਸੰਦੌੜ ਇਲਾਕੇ ਦੇ ਬਹੁ ਗਿਣਤੀ ਪਿੰਡ ਅਜਿਹੇ ਹਨ ਜਿਨ੍ਹਾਂ ਵਿੱਚ ਕਰੀਬ 20 ਤੋਂ 30 ਫ਼ੀਸਦੀ ਅਬਾਦੀ ਮੁਸਲਿਮ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ ਅਤੇ ਕਈ ਪਿੰਡ ਅਜਿਹੇ ਹਨ ਜਿਨ੍ਹਾਂ ਵਿੱਚ ਕਰੀਬ 80 ਤੋਂ 90 ਫ਼ੀਸਦੀ ਅਬਾਦੀ ਮੁਸਲਿਮ ਹੈ ਪਰ ਫਿਰ ਵੀ ਇਨ੍ਹਾਂ ਪਿੰਡਾਂ ਵਿੱਚ ਕੱਟ ਲਗਾਏ ਜਾ ਰਹੇ ਹਨ। ਇਸ ਸੱਮਸਿਆ ਨੂੰ ਲੈ ਕਿ ਸਮਾਜ ਸੇਵੀ ਮੁਹੰਮਦ ਯਾਮੀਨ ਖੁਰਦ ਐਕਸੀਅਨ ਮਾਲੇਰਕੋਟਲਾ ਨੂੰ ਮਿਲੇ ਅਤੇ ਉਨ੍ਹਾਂ ਨੂੰ ਮੁਸਲਿਮ ਭਾਈਚਾਰੇ ਨੂੰ ਰਮਜਾਨ ਦੇ ਮਹੀਨੇ ਵਿੱਚ ਬਿਜਲੀ ਕੱਟ ਨਾਲ ਪੈਦਾ ਹੋ ਰਹੀ ਮੁਸ਼ਕਿਲ ਤੋਂ ਜਾਣੂ ਕਰਵਾਇਆ।

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਬਿਜਲੀ ਸਪਲਾਈ ਦੇਣ ਲਈ ਮੰਗ ਪੱਤਰ ਦਿੰਦਿਆਂ ਮੁਹੰਮਦ ਯਾਮੀਨ ਨੇ ਕਿਹਾ ਕਿ ਗਰਮੀ ਵਿੱਚ ਜਿੱਥੇ ਬਿਜਲੀ ਸਪਲਾਈ ਹਰ ਕਿਸੇ ਲਈ ਜ਼ਰੂਰੀ ਹੈ, ਉੱਥੇ ਰੋਜ਼ਾ ਰੱਖਣ ਵਾਲਿਆਂ ਲਈ ਬਿਨਾਂ ਬਿਜਲੀ ਤੋਂ ਵੱਧ ਸਮੱਸਿਆ ਹੁੰਦੀ ਹੈ। ਇਸ ਲਈ ਉਨ੍ਹਾਂ ਵੱਲੋਂ ਐਕਸੀਅਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਐਕਸੀਅਨ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਹੁਣ ਬਿਜਲੀ ਸਪਲਾਈ ਨਿਰਬਿਘਨ ਰਹੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News