ਪੈਨਸ਼ਨਰਜ਼ ਐਸੋ. ਨੇ ਸਰਕਾਰ ਵਿਰੁੱਧ ਕੱਢੀ ਰੈਲੀ

12/17/2018 12:37:33 AM

 ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)- ਦਿ ਸੁਨਾਮ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਊਧਮ ਸਿੰੰਘ ਵਾਲਾ ਵੱਲੋਂ  ਪ੍ਰੇਮ ਚੰਦ ਅਗਰਵਾਲ ਸੂਬਾ ਫਾਈਨਾਂਸ ਸਕੱਤਰ ਅਤੇ  ਸਵਿੰਦਰ ਸਿੰਘ ਅਨੰਦ ਸੂਬਾ ਪ੍ਰਬੰਧਕੀ ਸਲਾਹਕਾਰ ਦੀ ਅਗਵਾਈ ’ਚ ਐਸੋਸੀਏਸ਼ਨ ਦੇ ਅਗਜੈਕਟਿਵ ਮੈਂਬਰਾਂ ਨੇ  ਪੰਜਾਬ ਸਰਕਾਰ  ਵਿਰੁੱਧ ਰੋਹ ਭਰੇ ਨਾਅਰੇ ਮਾਰਦੇ ਹੋਏ ਰੈਲੀ ਕੱਢੀ। ਇਸ ਮੌਕੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਆਪਣੇ ਐੱਮ. ਐੱਲ. ਏਜ਼ ਦੀਆਂ ਤਨਖਾਹਾਂ ਅਤੇ ਭੱਤੇ ਵਧਾਉਣ ਵੇਲੇ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਮਾਲੀ ਹਾਲਤ ਦਾ ਕੋਈ ਧਿਆਨ ਨਹੀਂ ਰੱਖਿਆ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਬਣਦੇ ਡੀ. ਏ . ਪਿਛਲੇ 2 ਸਾਲ ਤੋਂ ਇਹ ਕਹਿ ਕੇ ਰੋਕੇ ਜਾ ਰਹੇ ਹਨ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਹਾਲਤ ਪਤਲੀ ਹੈ, ਜਿਸ ਦਾ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। 
ਐਸੋਸੀਏਸ਼ਨ ਵੱਲੋਂ ਸਾਲਾਨਾ ਪੈਨਸ਼ਨ ਦਿਹਾਡ਼ਾ 17-12-2018 ਨੂੰ ਗੰਗਾ ਵਾਲਾ ਡੇਰਾ, ਸੁਨਾਮ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਬਡ਼ੇ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਜਿਸ ਸਬੰਧੀ ਡਿਊਟੀਅਾਂ ਲਾ ਦਿੱਤੀਆਂ ਗਈਆਂ ਹਨ। ਇਸ ਦਿਹਾਡ਼ੇ ’ਤੇ ਮੈਡੀਕਲ  ਅਤੇ ਸ਼ੂਗਰ ਚੈੱਕਅਪ ਕੈਂਪ ਵੀ ਲਾਇਆ ਜਾ ਰਿਹਾ ਹੈ ਅਤੇ ਨਾਲ ਹੀ 75 ਸਾਲ ਤੋਂ ਵਧੇਰੀ ਉਮਰ ਦੇ ਪੈਨਸ਼ਨਰਾਂ ਨੂੰ ਸਨਮਾਨਿਆ ਵੀ ਜਾਵੇਗਾ। ਵਿਸ਼ੇਸ਼ ਤੌਰ ’ਤੇ ਇਸ ਐਸੋਸੀਏਸ਼ਨ ਨਾਲ ਜੁਡ਼ੇ ਸਾਰੇ ਮੈਂਬਰਾਂ ਜਿਨ੍ਹਾਂ  ਦੀ ਹਾਜ਼ਰੀ ਪੈਨਸ਼ਨ ਦਿਹਾਡ਼ੇ ਵਿਚ ਹੋਵੇਗੀ, ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਆ ਜਾਵੇਗਾ। ਪੈਨਸ਼ਨ ਦਿਹਾਡ਼ੇ ਵਿਚ ਹੀ ਪੰਜਾਬ ਸਰਕਾਰ ਦੇ ਵਿਰੁੱਧ ਉਸ ਦੀਆਂ ਮੁਲਾਜ਼ਮ ਪੈਨਸ਼ਨ ਮਾਰੂ ਨੀਤੀਆਂ ਦਾ ਖੁੱਲ੍ਹ ਕੇ ਦੱਸਿਆ ਜਾਵੇਗਾ। 
ਐਸੋਸੀਏਸ਼ਨ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰਾਂ ਨੂੰ ਡੀ.ਏ. ਦੀਆਂ ਚਾਰ ਕਿਸ਼ਤਾਂ ਅਤੇ 22 ਮਹੀਨੇ ਦਾ ਬਕਾਇਆ ਅਤੇ ਛੇਵਾਂ ਪੇ ਕਮਿਸ਼ਨ ਦੇ ਕੇ ਸੰਤੁਸ਼ਟ ਕਰੇ ਨਹੀਂ ਤਾਂ ਇਸ ਦਾ ਖਮਿਆਜ਼ਾਂ ਆਉਣ ਵਾਲੀਆਂ 2019 ਦੀਆਂ ਚੋਣਾਂ ’ਚ ਭੁਗਤਣਾ ਪਵੇਗਾ। ਇਸ ਸਮੇਂ  ਕ੍ਰਿਸ਼ਨ ਲਾਲ ਗੋਇਲ, ਕੇਵਲ ਕ੍ਰਿਸ਼ਨ ਭਗਰੀਆਂ, ਕੁਲਦੀਪ ਸ਼ਰਮਾ, ਜਸਵੰਤ ਸਿੰਘ ਬਿਸ਼ਨਪੁਰਾ, ਅਮਰਜੀਤ ਸਿੰਘ ਪੁਰਬਾ, ਗਿਰਧਾਰੀ ਲਾਲ ਜਿੰਦਲ, ਪ੍ਰੇਮ ਚੰਦ ਸਿੰਗਲਾ, ਚੇਤ ਰਾਮ ਢਿੱਲੋਂ ਜਨਰਲ ਸਕੱਤਰ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।


Related News