ਪਟਿਆਲਾ 'ਚ ਧੁੰਦ ਕਾਰਨ ਵਾਪਰਿਆ ਹਾਦਸਾ
Sunday, Dec 23, 2018 - 10:21 AM (IST)

ਪਟਿਆਲਾ (ਪਰਮੀਤ ਸਿੰਘ)—ਪਟਿਆਲਾ 'ਚ ਧੁੰਦ ਕਾਰਨ ਇਕ ਭਿਆਨਕ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਸਟੈਂਡ ਨੇੜੇ ਰਾਜਪੁਰ ਰੋਡ 'ਤੇ ਬਣ ਰਹੇ ਅੰਡਰਬ੍ਰਿਜ ਕੋਲ ਉਸ ਸਮੇਂ ਵਾਪਰਿਆ ਜਦੋਂ ਫਾਰਚਿਊਨਰ ਗੱਡੀ ਨਵੇਂ ਬਣ ਰਹੇ ਅੰਡਰਬ੍ਰਿਜ 'ਚ ਜਾ ਡਿੱਗੀ।
ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਦੌਰਾਨ ਜ਼ਿਲੇ 'ਚ ਧੁੰਦ ਕਾਰਨ ਸਾਧਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।