ਦੋ ਧਿਰਾਂ ''ਚ ਲੜਾਈ, ਇਕ ਦੀ ਮੌਤ, 2 ਫੱਟੜ

1/19/2020 12:07:39 AM

ਪਟਿਆਲਾ/ਘਨੌਰ,(ਜੋਸਨ, ਅਲੀ)-ਪਿੰਡ ਬਘੌਰਾ ਵਿਖੇ ਸ਼ਨੀਵਾਰ ਪਿੰਡ ਦੀਆਂ ਹੀ ਦੋ ਧਿਰਾਂ ਵਿਚ ਕਿਸੇ ਰੰਜਿਸ਼ ਕਾਰਣ ਬਹਿਸ ਹੋ ਗਈ, ਜੋ ਖੂਨੀ ਲੜਾਈ ਵਿਚ ਬਦਲ ਗਈ। ਇਸ ਵਿਚ ਦੋ ਵਿਅਕਤੀ ਫੱਟੜ ਅਤੇ ਇਕ ਦੀ ਮੌਤ ਹੋ ਗਈ ਹੈ। ਘਨੌਰ ਪੁਲਸ ਨੇ ਦੋਵਾਂ ਧਿਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਦੀ ਗਲੀ ਵਿਚ ਹੀ 2 ਵਿਅਕਤੀ ਅਤੇ ਲਾਲ ਸਿੰਘ ਤੇ ਉਸ ਦੇ ਪੁੱਤਰ ਆਪਸ ਵਿਚ ਗਾਲੀ-ਗਲੋਚ ਹੋ ਗਏ ਅਤੇ ਭਿਆਨਕ ਲੜਾਈ ਹੋ ਗਈ। ਲਾਲ ਸਿੰਘ ਦੇ ਪੁੱਤਰ ਨੇ ਹਮਲਾ ਕਰਨ ਆਏ ਵਿਅਕਤੀਆਂ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਦੋਵੇਂ ਹੀ ਫੱਟੜ ਹੋ ਗਏ। ਲੜਾਈ ਦੌਰਾਨ ਲਾਲ ਸਿੰਘ ਨੂੰ ਵੀ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ, ਪਟਿਆਲਾ ਵਿਚ ਭਰਤੀ ਕਰਵਾਇਆ ਗਿਆ। ਘਟਨਾ ਤੋਂ ਕੁਝ ਦੇਰ ਬਾਅਦ ਹੀ ਲਾਲ ਸਿੰਘ (45) ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।

ਇਸ ਸਬੰਧੀ ਹਲਕਾ ਘਨੌਰ ਦੇ ਡੀ. ਐੱਸ. ਪੀ. ਮਨਪ੍ਰੀਤ ਸਿੰਘ ਨੇ ਆਖਿਆ ਕਿ ਪੁਲਸ ਨੇ ਕਾਨੂੰਨ ਅਨੁਸਾਰ ਅਤੇ ਮੈਰਿਟ ਦੇ ਆਧਾਰ 'ਤੇ ਦੋਵਾਂ ਧਿਰਾਂ ਖਿਲਾਫ਼ ਕਰਾਸ ਕੇਸ ਦਰਜ ਕੀਤਾ ਹੈ। ਜਿਸ ਧਿਰ ਨੂੰ ਗੋਲੀਆਂ ਦੇ ਛਰ੍ਹੇ ਲੱਗੇ ਹਨ ਉਸ ਦੀ ਸ਼ਿਕਾਇਤ 'ਤੇ ਲਾਲ ਸਿੰਘ ਦੇ ਪੁੱਤਰ ਖਿਲਾਫ਼ 307 ਦਾ ਕੇਸ ਦਰਜ ਕੀਤਾ ਗਿਆ ਹੈ ਪਰ ਜਦੋਂ ਲਾਲ ਸਿੰਘ ਦੀ ਮੌਤ ਹੋ ਗਈ ਤਾਂ ਜ਼ਖ਼ਮੀ ਹੋਣ ਵਾਲੇ ਦੋਵੇਂ ਵਿਅਕਤੀਆਂ 'ਤੇ 304 ਤਹਿਤ ਕੇਸ ਦਰਜ ਕੀਤਾ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ