ਪਟਿਆਲਾ ਵੀ ਜੁੜੇਗਾ ''ਇਕ ਇੱਟ ਸ਼ਹੀਦ ਦੇ ਨਾਮ'' ਮੁਹਿੰਮ ਨਾਲ: ਮੇਅਰ ਬਿੱਟੂ

01/10/2020 11:05:03 AM

ਪਟਿਆਲਾ (ਰਾਜੇਸ਼): 'ਇਕ ਇੱਟ ਸ਼ਹੀਦ ਦੇ ਨਾਮ' ਮੁਹਿੰਮ ਅਧੀਨ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਨੇ ਸੰਯੋਜਕ ਸੰਜੀਵ ਰਾਣਾ ਨੂੰ ਬਿਲਾਸਪੁਰ ਵਿਚ ਬਣਨ ਵਾਲੇ ਸ਼ਹੀਦੀ ਸਮਾਰਕ ਲਈ ਇਕ ਇੱਟ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਸ਼ਹੀਦੀ ਸਮਾਰਕ ਬਣਾਉਣ ਲਈ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਪਟਿਆਲਾ ਨੂੰ ਵੀ ਇਸ ਨਾਲ ਜੋੜਨ ਲਈ ਕਿਹਾ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਨ ਦਾ ਇਸ ਤੋਂ ਵਧੀਆ ਹੋਰ ਕੋਈ ਯਤਨ ਨਹੀਂ ਹੋ ਸਕਦਾ। ਉਨ੍ਹਾਂ ਮੁਹਿੰਮਦੀ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਿਨਾਂ ਸਰਕਾਰੀ ਮਦਦ ਦੇ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾਣ ਵਾਲਾ ਇਹ ਇਕ ਵਧੀਆ ਕੰਮ ਹੈ ਜੋ ਕਿ ਸ਼ਲਾਘਾਯੋਗ ਹੈ।

ਮੁਹਿੰਮ ਦੇ ਸੰਯੋਜਕ ਸੰਜੀਵ ਰਾਣਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਹੀ ਬਿਲਾਸਪੁਰ ਵਿਚ ਸ਼ਹੀਦੀ ਸਮਾਰਕ ਦਾ ਨਿਰਮਾਣ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਰਕ ਨੂੰ ਲੈ ਕੇ ਜਿਸ ਤਰ੍ਹਾਂ ਹਿਮਾਚਲ ਦੀ ਜਨਤਾ ਨੇ ਆਪਣਾ ਪਿਆਰ ਅਤੇ ਭਰੋਸਾ ਦਿਖਾਇਆ ਹੈ, ਉਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਇਸ ਵਿਚ ਆਪਣੀ ਆਹੂਤੀ ਪਾ ਰਹੇ ਹਨ। ਸੰਜੀਵ ਰਾਣਾ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਬਿਨਾਂ ਸਰਕਾਰ ਦੀ ਮਦਦ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਸ਼ਹੀਦੀ ਸਮਾਰਕਾਂ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸ਼ਹੀਦ ਸਿਰਫ ਸਮਾਰਕ ਤੱਕ ਹੀ ਨਹੀਂ ਬਲਕਿ ਨੌਜਵਾਨਾਂ ਲਈ ਪ੍ਰੇਰਣਾ ਦਾ ਕੇਂਦਰ ਵੀ ਬਣ ਰਹੇ ਹਨ। ਸਮਾਰਕ ਦੇ ਨਾਲ-ਨਾਲ ਨੌਜਵਾਨਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਕੇਂਦਰ ਬਣਾਏ ਜਾ ਰਹੇ ਹਨ। ਇਸ ਅਧੀਨ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਸ਼ਹੀਦੀ ਸਮਾਰਕ ਬਣਾਏ ਜਾ ਰਹੇ ਹਨ। ਇਸ ਲਈ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਰਾਜਪਾਲ ਹਿਮਾਚਲ ਪ੍ਰਦੇਸ਼ ਅਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਜੈ ਰਾਮ ਠਾਕੁਰ ਨੇ ਵੀ ਆਪਣੇ ਵੱਲੋਂ ਇਕ ਇੱਟ ਭੇਟ ਕੀਤੀ ਸੀ। ਸੰਜੀਵ ਰਾਣਾ ਨੇ ਦੱਸਿਆ ਕਿ ਬਿਲਾਸਪੁਰ ਵਿਚ ਸ਼ਹੀਦੀ ਸਮਾਰਕ ਤੋਂ ਇਲਾਵਾ ਲਾਇਬ੍ਰੇਰੀ ਅਤੇ ਓਪਨ ਥੀਏਟਰ ਆਦਿ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।


Shyna

Content Editor

Related News