ਹਲਕਾ ਦਾਖਾ ਦੇ 12 ਪਿੰਡਾਂ ''ਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ

Wednesday, Oct 09, 2024 - 05:15 AM (IST)

ਮੁੱਲਾਂਪੁਰ ਦਾਖਾ (ਕਾਲੀਆ)- ਆਮ ਆਦਮੀ ਪਾਰਟੀ ਹਲਕਾ ਦਾਖਾ ਦੇ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ ਦੀ ਈਮਾਨਦਾਰ ਤੇ ਸੱਚੀ-ਸੁੱਚੀ ਸ਼ਖ਼ਸੀਅਤ ਨੇ ਹਲਕਾ ਦਾਖਾ ਦੀ ਰਾਜਨੀਤੀ ਨੂੰ ਇਕ ਨਵਾਂ ਮੋੜ ਦਿੱਤਾ, ਜਿਸ ਦੀ ਬਦੌਲਤ ਹਲਕਾ ਦਾਖਾ ’ਚ ਤਕਰੀਬਨ 12 ਪਿੰਡਾਂ ’ਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋਈ ਹੈ।

ਕੁਝ ਪਿੰਡਾਂ ’ਚ ਵਾਰਡਾਂ ਦੇ ਪੰਚਾਂ ਦੀਆਂ ਸਰਬਸੰਮਤੀਆਂ ਹੋਈਆਂ, ਕੁਝ ਪਿੰਡਾਂ ’ਚ ਸਰਪੰਚ ਵੀ ਸਰਬਸੰਮਤੀ ਨਾਲ ਚੁਣੇ ਗਏ ਪਰ ਦੋ-ਚਾਰ ਵਾਰਡਾਂ ’ਚ ਪੰਚਾਂ ਦੀ ਚੋਣ ਹੋਣੀ ਹੈ। ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋਣ ਵਾਲੇ ਪਿੰਡਾਂ ਨੂੰ ਮਾਨ ਸਰਕਾਰ ਵੱਲੋਂ 5 ਲੱਖ ਰੁਪਏ ਐਕਸ ਗਰੇਸ਼ੀਆ ਗ੍ਰਾਂਟ ਸਮੇਤ ਵੱਧ ਤੋਂ ਵੱਧ ਗ੍ਰਾਂਟਾਂ ਦਿੱਤੀਆਂ ਜਾਣਗੀਆਂ।

PunjabKesari

ਇਹ ਵੀ ਪੜ੍ਹੋ- ਪਤਨੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ ; ਜਹਾਨੋਂ ਤੁਰ ਗਿਆ 7 ਭੈਣਾਂ ਦਾ ਇਕਲੌਤਾ ਭਰਾ

ਡਾ. ਕੰਗ ਨੇ ਸਰਬਸੰਮਤੀਆਂ ਲਈ ਹਲਕਾ ਵਾਸੀਆਂ ਦਾ ਬਹੁਤ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਦਾਖਾ ਦੇ 12 ਪਿੰਡਾਂ, ਜਿਨ੍ਹਾਂ ’ਚ ਸਰਾਭਾ, ਚਮਿੰਡਾ, ਰਾਊਵਾਲ, ਖੁਦਾਈ ਚੱਕ, ਅਕੂਬਾਲ, ਬੀਰਮੀ ਸੂਜਾਪੁਰ, ਕੋਠੇ ਹਾਂਸ, ਸ਼ੇਖ ਕੁਤਬ, ਭੈਣੀ ਗੁਜਰਾ, ਨਵਾਂ ਸਲੇਮਪੁਰਾ ਤੇ ਧੋਥੜ ਪਿੰਡਾਂ ’ਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਹਨ।

ਪਿੰਡ ਗੁੜੇ ਸਰਪੰਚ ਤੇ ਕੁਝ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋ ਚੁੱਕੀ ਹੈ ਤੇ ਕੁਝ ਹੋਰ ਪਿੰਡਾਂ ਦੇ ਵਾਰਡਾਂ ’ਚ ਸਰਬਸੰਮਤੀ ਨਾਲ ਚੋਣ ਹੋਈ ਹੈ। ਉਨ੍ਹਾਂ ਪੰਚਾਇਤੀ ਚੋਣਾਂ ਦੌਰਾਨ ਭਾਈਚਾਰਕ ਸਾਂਝ ਬਣਾ ਕੇ ਰੱਖਣ ਲਈ ਅਪੀਲ ਕੀਤੀ।

ਇਹ ਵੀ ਪੜ੍ਹੋ- 'ਹੈਲੋ ! ਤੇਰਾ ਭਰਾ ਮੇਰਾ ਫ਼ੋਨ ਨੀ ਚੁੱਕਦਾ...', ਅੱਧੀ ਰਾਤੀਂ ਆਏ ਫ਼ੋਨ ਮਗਰੋਂ ਕਬੱਡੀ ਖਿਡਾਰੀ ਦੇ ਘਰ ਪੈ ਗਏ ਵੈਣ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News