ਕੇਂਦਰ ਸਰਕਾਰ ਨੇ ਪੀ. ਐੱਮ. ਕੇਅਰਜ਼ ਫਾਰ ਚਿਲਡਰਨ ਸਕੀਮ 28 ਫਰਵਰੀ ਤਕ ਵਧਾਈ
Wednesday, Feb 23, 2022 - 10:06 AM (IST)
ਜੈਤੋ (ਪਰਾਸ਼ਰ): ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਭਾਰਤ ਸਰਕਾਰ ਨੇ ਪੀ. ਐੱਮ. ਬੱਚਿਆਂ ਦੀ ਦੇਖਭਾਲ ਸਕੀਮ ਨੂੰ 28 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ। ਪਹਿਲਾਂ ਇਹ ਸਕੀਮ 31 ਦਸੰਬਰ 2021 ਤੱਕ ਵਧਾਈ ਸੀ। ਇਸ ਸਬੰਧੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ, ਮਹਿਲਾ ਅਤੇ ਬਾਲ ਵਿਕਾਸ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨੂੰ ਇਕ ਪੱਤਰ ਲਿਖਿਆ ਗਿਆ ਹੈ, ਜਿਸ ਦੀ ਇਕ ਕਾਪੀ ਜ਼ਰੂਰੀ ਕਾਰਵਾਈ ਲਈ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ/ਜ਼ਿਲ੍ਹਾ ਕੁਲੈਕਟਰਾਂ ਨੂੰ ਭੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਰਹੱਦੀ ਪਿੰਡ ਭੁੱਚਰ ਦੇ ਖੇਤਾਂ ’ਚੋਂ 7 ਦਿਨਾਂ ਅੰਦਰ ਮਿਲਿਆ ਦੂਸਰਾ ਡਰੋਨ, ਲੋਕਾਂ ਵਿੱਚ ਦਹਿਸ਼ਤ
ਪੀ. ਐੱਮ. ਕੇਅਰਜ਼ ਫਾਰ ਚਿਲਡਰਨ ਸਕੀਮ ਦਾ ਲਾਭ ਲੈਣ ਲਈ ਹੁਣ ਸਾਰੇ ਯੋਗ ਬੱਚੇ 28 ਫਰਵਰੀ ਤੱਕ ਭਰਤੀ ਕੀਤੇ ਜਾ ਸਕਦੇ ਹਨ। ਇਸ ਸਕੀਮ ਅਧੀਨ ਲਾਭਾਂ ਦਾ ਹੱਕਦਾਰ ਬਣਨ ਲਈ ਮਾਤਾ-ਪਿਤਾ ਦੀ ਮੌਤ ਦੀ ਮਿਤੀ ’ਤੇ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ