6 ਕਿਲੋ 100 ਗ੍ਰਾਮ ਅਫੀਮ ਸਮੇਤ 3 ਵਿਅਕਤੀ ਕਾਬੂ

12/14/2019 6:15:35 PM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਤਿੰਨ ਵਿਅਕਤੀਆਂ ਨੂੰ 6 ਕਿਲੋ 100 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਪ੍ਰੈਸ ਕਾਨਫਰੰਸ 'ਚ ਇਸ ਸਬੰਧੀ ਜਾਣਕਾਰੀ ਦਿਦਿਆਂ ਐਸ. ਐਸ. ਪੀ ਹਰਜੀਤ ਸਿੰਘ ਨੇ ਦੱਸਿਆ ਕਿ ਸੀ. ਆਈ ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਮੁਖਬਰ ਨੇ ਸੂਚਨਾ ਦਿੱਤੀ ਕਿ ਅਮਰਜੀਤ ਸਿੰਘ ਅਤੇ ਜਗਸੀਰ ਸਿੰਘ ਵਾਸੀਆਨ ਰਾਉਕੇ ਕਲਾਂ ਜਿਲਾ ਮੋਗਾ ਆਪਣੇ ਟਰੱਕ ਵਿਚ ਅਫੀਮ ਲੈ ਕੇ ਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਕੇ ਨਾਕਾਬੰਦੀ ਕਰਕੇ ਬਰਨਾਲਾ-ਬਠਿੰਡਾ ਸੜਕ 'ਤੇ ਇਕ ਟਰੱਕ ਰੋਕ ਕੇ ਉਸ 'ਚੋਂ 6 ਕਿਲੋ ਅਫੀਮ ਬਰਾਮਦ ਕੀਤੀ ਗਈ। ਪੁੱਛ ਗਿੱਛ ਦੌਰਾਨ ਅਮਰਜੀਤ ਸਿੰਘ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਲ ਆਪਣੇ ਸਾਥੀ ਲਖਵੀਰ ਸਿੰਘ ਵਾਸੀ ਦਾਦ ਜਿਲਾ ਲੁਧਿਆਣਾ ਨੂੰ ਦੇਣਾ ਹੈ, ਜਿਸ ਨੇ ਤਪਾ ਦੇ ਨੇੜੇ ਹੀ ਇਹ ਸਾਮਾਨ ਲੈਣ ਆਉਣਾ ਹੈ। ਪੁੱਛਗਿੱਛ ਦੇ ਆਧਾਰ 'ਤੇ ਲਖਵੀਰ ਸਿੰਘ ਨੂੰ ਵੀ ਅੱਜ ਸਵੇਰੇ ਇਕ ਕਾਰ 'ਚੋਂ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਵੀ 100 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਅਮਰਜੀਤ ਸਿੰਘ ਟਰੱਕ ਡ੍ਰਾਈਵਰੀ ਦਾ ਕੰਮ ਕਰਦਾ ਹੈ। ਜਿਸ ਨੇ ਇਕ ਮਹੀਨਾ ਪਹਿਲਾਂ ਹੀ ਇਹ ਟਰੱਕ ਖਰੀਦਿਆ ਸੀ। ਉਸਦਾ ਸਾਥੀ ਜਗਸੀਰ ਸਿੰਘ ਕੰਡਕਟਰ ਸੀ, ਉਹ ਪਹਿਲੀ ਵਾਰ ਇਸ ਦੇ ਨਾਲ ਗਿਆ ਸੀ। ਜਦੋਂ ਕਿ ਲਖਵੀਰ ਸਿੰਘ ਪਿਛਲੇ ਇਕ ਸਾਲ ਤੋਂ ਅਫੀਮ ਦੇ ਕਾਰੋਬਾਰ 'ਚ ਸ਼ਾਮਲ ਹੈ। ਇਸ ਮੌਕੇ 'ਤੇ ਐਸ. ਪੀ. ਡੀ. ਸੁਖਦੇਵ ਸਿੰਘ ਵਿਰਕ, ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਵੀ ਹਾਜ਼ਰ ਸਨ।


Related News