ਤੜਕੇ ਦਾ ਬਾਦਸ਼ਾਹ ‘ਪਿਆਜ਼’ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਨੇ ਲੋਕਾਂ ਦੇ ਕਢਾਏ ਪਸੀਨੇ

Wednesday, Oct 21, 2020 - 12:17 PM (IST)

ਲੁਧਿਆਣਾ (ਖੁਰਾਣਾ) - ਪਿਆਜ਼ ਦੀਆਂ ਲਗਾਤਾਰ ਅੱਗ ਉਗਲਦੀਆਂ ਕੀਮਤਾਂ ਨੇ ਜਨਤਾ ਦੇ ਪਸੀਨੇ ਛੁਡਾ ਦਿੱਤੇ ਹਨ, ਨਾਲ ਹੀ ਕੀਮਤਾਂ ਵਿਚ ਆਏ ਭਾਰੀ ਉਛਾਲ ਕਾਰਨ ਪਿਆਜ਼ ਦੀ ਵਿਕਰੀ ਦਾ ਗ੍ਰਾਫ ਵੀ 75 ਫੀਸਦੀ ਤੱਕ ਥੱਲੇ ਲੁੜਕ ਗਿਆ ਹੈ ਕਿਉਂਕਿ ਪਿਆਜ਼ ਮਹਿੰਗਾ ਹੋਣ ਕਾਰਨ ਸਬਜ਼ੀਆਂ ਵਿਚ ਤੜਕੇ ਦਾ ਬਾਦਸ਼ਾਹ ਜ਼ਿਆਦਾਤਰ ਢਾਬਿਆਂ, ਰੈਸਟੋਰੈਟਾਂ ਅਤੇ ਛੋਟੇ ਹੋਟਲਾਂ ਸਮੇਤ ਗਰੀਬ ਪਰਿਵਾਰਾਂ ਦੇ ਰਸੋਈ ਘਰਾਂ ਤੋਂ ਗਾਇਬ ਹੋ ਗਿਆ ਹੈ ਜਾਂ ਇੰਝ ਕਹੋ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਕੀਮਤਾਂ ਕਾਰਨ ਜ਼ਿਆਦਾਤਰ ਪਰਿਵਾਰਾਂ ਨੇ ਪਿਆਜ਼ ਦੀ ਵਰਤੋਂ ਤੋਂ ਦੂਰ ਬਣਾ ਲਈ ਹੈ ਤਾਂ ਸ਼ਾਇਦ ਇਹ ਗੱਲ ਗਲਤ ਨਹੀਂ ਹੋਵੇਗੀ।

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ

ਮਾਹਿਰਾਂ ਮੁਤਾਬਕ ਪਿਆਜ਼ ਦੀਆਂ ਕੀਮਤਾਂ ’ਚ ਆਈ ਤੇਜ਼ੀ ਦਾ ਮੁੱਖ ਕਾਰਨ ਬੀਤੇ ਦਿਨੀਂ ਉਨ੍ਹਾਂ ਇਲਾਕਿਆਂ ਵਿਚ ਆਏ ਭਾਰੀ ਹੜ੍ਹ ਨੂੰ ਦੱਸਿਆ ਜਾ ਰਿਹਾ ਹੈ, ਜਿੱਥੇ ਪਿਆਜ ਦੀ ਜ਼ਿਆਦਾ ਪੈਦਾਵਾਰ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚ ਮੱਧ ਪ੍ਰਦੇਸ਼ ਨਾਸਿਕ ਅਤੇ ਰਾਜਸਥਾਨ ਆਦਿ ਰਾਜ ਮੁੱਖ ਤੌਰ ’ਤੇ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਥਾਵਾਂ ’ਤੇ ਹੜ੍ਹ ਕਾਰਨ ਪਿਆਜ਼ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋਣ ਕਾਰਨ ਪਿਆਜ਼ ਦੀਆਂ ਕੀਮਤਾਂ ’ਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਆੜ੍ਹਤੀ ਵਿੰਕਲ ਦੇ ਮੁਤਾਬਕ ਪਿਆਜ਼ ਦੀਆਂ ਕੀਮਤਾਂ ’ਚ ਰੋਜ਼ਾਨਾ 5 ਤੋਂ 10 ਰੁ. ਪ੍ਰਤੀ ਕਿਲੋ ਦਾ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੌਜੂਦਾ ਸਮੇਂ ਵਿਚ ਹੋਲਸੇਲ ਮੰਡੀ ਵਿਚ ਪਿਆਜ਼ ਦੀ ਕੀਮਤ 50 ਤੋਂ 75 ਰੁ. ਪ੍ਰਤੀ ਕਿਲੋ ਤੱਕ ਬਣੀ ਹੋਈ ਹੈ, ਜੋ ਕਿ ਗਲੀ ਮੁਹੱਲਿਆਂ ’ਚ ਪੁੱਜਦੇ ਹੀ ਕੀਮਤਾਂ ਦਾ ਸ਼ਤਕ ਜੜਦੇ ਹੋਏ ਆਮ ਜਨਤਾ ਨੂੰ ਮਹਿੰਗਾਈ ਦੀ ਮਾਰ ਮਾਰਨ ’ਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ।

ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’

ਆਲੂ ਦੀਆਂ ਕੀਮਤਾਂ ਨੇ ਵੀ ਜੜਿਆ ਅਰਧ ਸ਼ਤਕ
ਕੀਮਤਾਂ ’ਚ ਉਤਰਾਅ-ਚੜ੍ਹਾਅ ਦਾ ਵੱਡਾ ਅਸਰ ਆਲੂ ਦੀਆਂ ਕੀਮਤਾਂ ਵਿਚ ਵੀ ਬਣਿਆ ਹੋਇਆ ਹੈ। ਕਾਰੋਬਾਰੀਆਂ ਮੁਤਾਬਕ ਡਾਇਮੰਡ ਆਲੂ ਦੀ 45-46 ਕਿਲੋ ਵਜ਼ਨ ਵਾਲੀ ਬੋਰੀ 1600 ਰੁ. ਦਾ ਅੰਕੜਾ ਪਾਰ ਕਰ ਰਹੀ ਹੈ, ਮਤਲਬ ਥੋਕ ਵਿਚ ਵੀ ਆਲੂ ਦੀਆਂ ਕੀਮਤਾਂ ਅਰਧ ਸ਼ਤਕ ਜੜ ਚੁੱਕੀਆਂ ਹਨ। ਇਥੇ ਆਲੂ ਦੀਆਂ ਕੀਮਤਾਂ ’ਚ ਆਏ ਉਛਾਲ ਦੇ ਪਿੱਛੇ ਕਾਰਨ ਕੋਰੋਨਾ ਕਰਫਿਊ ਅਤੇ ਤਾਲਾਬੰਦੀ ਵਰਗੇ ਹਾਲਾਤ ਨੂੰ ਮੰਨਿਆ ਜਾ ਰਿਹਾ ਹੈ। ਆੜ੍ਹਤੀਆਂ ਮੁਤਾਬਕ ਆਲੂ ਦੀ ਲੋਕਲ ਫਸਲ ਮੌਜੂਦਾ ਸਮੇਂ ਵਿਚ ਨਾ ਦੇ ਬਰਾਬਰ ਹੈ, ਜੋ ਕਿ ਕੀਮਤਾਂ ਵਿਚ ਅੱਗ ਲਗਾਉਣ ਦਾ ਮੁੱਖ ਕਾਰਨ ਬਣੀ ਹੋਈ ਹੈ।

ਪੜ੍ਹੋ ਇਹ ਵੀ ਖਬਰ - Beauty Tips : ਲੰਬੇ ਤੇ ਸੰਘਣੇ ਵਾਲਾਂ ਲਈ ਇਸਤੇਮਾਲ ਕਰੋ ਇਹ ‘ਹੇਅਰ ਪੈਕ’, ਨਹੀਂ ਟੁੱਟਣਗੇ ਵਾਲ਼

ਅਫਗਾਨੀ ਪਿਆਜ਼ ਆਉਣ ਨਾਲ ਲੋਕਾਂ ਨੂੰ ਮਿਲ ਸਕਦੀ ਰਾਹਤ
ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਕਮਲ ਸਿੰਘ ਈਲੂ ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਆਉਣ ਵਾਲੀ ਪਿਆਜ਼ ਦੀ ਫਸਲ ਕਾਰਨ ਲੋਕਾਂ ਨੂੰ ਕੀਮਤਾਂ ਵਿਚ ਕੁਝ ਰਾਹਤ ਜ਼ਰੂਰ ਮਿਲ ਸਕਦੀ ਹੈ ਪਰ ਇਹ ਪਿਆਜ਼ ਭਾਰਤ ਵਿਚ ਪੈਦਾ ਹੋਣ ਵਾਲੇ ਪਿਆਜ਼ ਦੇ ਮੁਕਾਬਲੇ ਸਵਾਦ ਨਹੀਂ ਹੁੰਦਾ, ਮਤਲਬ ਖਾਨਾਪੂਰਤੀ ਲਈ ਇਸ ਨੂੰ ਪਿਆਜ਼ ਦੇ ਰੂਪ ’ਚ ਵਰਤਿਆ ਜਾਂਦਾ ਹੈ ਪਰ ਸਬਜ਼ੀਆਂ ਵਿਚ ਅਸਲ ਤੜਕੇ ਲਈ ਤਾਂ ਨਾਸਿਕ ਦਾ ਪਿਆਜ਼ ਹੀ ਵੱਡੀ ਭੂਮਿਕਾ ਨਿਭਾਉਂਦਾ ਹੈ।

ਪੜ੍ਹੋ ਇਹ ਵੀ ਖਬਰ - ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ


rajwinder kaur

Content Editor

Related News