50 ਕਿਲੋ ਭੁੱਕੀ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ, 2 ਪੁਲਸ ਦੀ ਗ੍ਰਿਫ਼ਤ ਤੋਂ ਬਾਹਰ

Thursday, Jul 11, 2024 - 06:42 PM (IST)

ਅਬੋਹਰ (ਸੁਨੀਲ)- ਜ਼ਿਲ੍ਹਾ ਪੁਲਸ ਕਪਤਾਨ ਡਾ. ਪ੍ਰਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੁਲਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧ ’ਚ ਅੱਜ ਥਾਣਾ ਬਹਾਵਵਾਲਾ ਦੀ ਪੁਲਸ ਨੇ ਗਸ਼ਤ ਦੌਰਾਨ ਪਿੰਡ ਬਿਸ਼ਨਪੁਰਾ ’ਚ ਇਕ ਨੌਜਵਾਨ ਨੂੰ 50 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ, ਜਦਕਿ ਉਸ ਦੇ ਦੋ ਭਰਾ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਜਾਣਕਾਰੀ ਅਨੁਸਾਰ ਥਾਣਾ ਬਹਾਵਵਾਲਾ ਦੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਸੀਤੋ ਚੌਂਕੀ ਦੇ ਇੰਚਾਰਜ ਭਗਵਾਨ ਸਿੰਘ ਬੀਤੇ ਦਿਨ ਪਿੰਡ ਬਿਸ਼ਨਪੁਰਾ ਨੇੜੇ ਗਸ਼ਤ ਕਰ ਰਹੇ ਸਨ ਤਾਂ ਬਿਸ਼ਨਪੁਰਾ ਢਾਣੀ ਨੇੜੇ ਇਕ ਵਿਅਕਤੀ ਪੁਲਸ ਦੀ ਗੱਡੀ ਨੂੰ ਵੇਖ ਕੇ ਉੱਥੋਂ ਭੱਜ ਕੇ ਇਕ ਤੂੜੀ ਵਾਲੇ ਕਮਰੇ ਵਿੱਚ ਲੁਕ ਗਿਆ ਪੁਲਸ ਨੇ ਉਸ ਦਾ ਪਿੱਛਾ ਕਰਕੇ ਕਮਰੇ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਲੁਕੇ ਪਲਾਸਟਿਕ ਦੇ ਗੱਟਿਆਂ ਵਿੱਚੋਂ 50 ਕਿਲੋ ਭੁੱਕੀ ਬਰਾਮਦ ਹੋਈ। ਪੁਲਸ ਨੇ ਇਸ ਮਾਮਲੇ ਵਿੱਚ ਫੜੇ ਗਏ ਵਿਨੋਦ ਕੁਮਾਰ ਪੁੱਤਰ ਹਨੂੰਮਾਨ ਵਾਸੀ ਬਿਸ਼ਨਪੁਰਾ ਸਮੇਤ ਅਤੇ ਉਸ ਦੇ ਦੋ ਭਰਾਵਾਂ ਸ਼ਰਵਣ ਕੁਮਾਰ ਅਤੇ ਲਕਸ਼ਮਣ ਕੁਮਾਰ ਖ਼ਿਲਾਫ਼ ਐੱਨ. ਡੀ. ਪੀ. ਐੱਸ. ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- 7 ਮਹੀਨੇ ਪਹਿਲਾਂ ਧੀ ਦੇ ਵਿਆਹ 'ਚ ਮਾਪਿਆਂ ਨੇ ਖ਼ਰਚੇ 22 ਲੱਖ ਰੁਪਏ, ਫਿਰ ਵੀ ਨਾ ਰੱਜੇ ਲਾਲਚੀ ਸਹੁਰੇ, ਹੋਇਆ ਖ਼ੌਫ਼ਨਾਕ ਅੰਜਾਮ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News