ਸੰਘਣੀ ਧੁੰਦ ਕਾਰਣ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ

Wednesday, Feb 17, 2021 - 07:42 PM (IST)

ਸੰਘਣੀ ਧੁੰਦ ਕਾਰਣ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ

ਫਿਰੋਜ਼ਪੁਰ,(ਮਲਹੋਤਰਾ, ਆਨੰਦ)– ਸੰਘਣੀ ਧੁੰਦ ਕਾਰਣ ਆਕਸੀਜਨ ਦੇ ਸਿਲੰਡਰਾਂ ਵਾਲੀ ਗੱਡੀ ਸੜਕ ’ਤੇ ਖੜ੍ਹੇ ਟਰਾਲੇ ’ਚ ਜਾ ਟਕਰਾਈ। ਇਹ ਹਾਦਸਾ ਮੰਗਲਵਾਰ ਸਵੇਰੇ ਪਿੰਡ ਖੋਸਾ ਦਲ ਸਿੰਘ ਵਾਲਾ ਦੇ ਕੋਲ ਹੋਇਆ, ਜਿਸ ਵਿਚ ਸਿਲੰਡਰਾਂ ਵਾਲੀ ਗੱਡੀ ’ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਜ਼ਖਮੀ ਹੋ ਗਏ। ਥਾਣਾ ਮੱਲਾਂਵਾਲਾ ਪੁਲਸ ਨੂੰ ਦਿੱਤੇ ਬਿਆਨਾਂ ’ਚ ਜ਼ਖਮੀ ਲਵਲੀ ਕੁਮਾਰ ਵਾਸੀ ਬਸਤੀ ਗੰਢਾ ਸਿੰਘ ਵਾਲੀ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸੰਨੀ ਵਾਸੀ ਉੱਤਰ-ਪ੍ਰਦੇਸ਼ ਅਤੇ ਅਰਵਿੰਦਰ ਸਿੰਘ ਵਾਸੀ ਜਲੰਧਰ ਦੇ ਨਾਲ ਆਕਸੀਜਨ ਦੇ ਸਿਲੰਡਰਾਂ ਵਾਲੀ ਗੱਡੀ ਅੰਮ੍ਰਿਤਸਰ ਤੋਂ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਲੈ ਕੇ ਆਇਆ ਸੀ। ਜਦ ਉਹ ਵਾਪਸ ਪਰਤ ਰਹੇ ਸਨ ਤਾਂ ਪਿੰਡ ਖੋਸਾ ਦਲ ਸਿੰਘ ਵਾਲਾ ਦੇ ਕੋਲ ਟਰਾਲਾ ਸੜਕ ਵਿਚਾਲੇ ਖੜ੍ਹਾ ਸੀ, ਜੋ ਸੰਘਣੀ ਧੁੰਦ ਕਾਰਣ ਦਿਖਾਈ ਨਹੀਂ ਦਿੱਤਾ ਅਤੇ ਉਨ੍ਹਾਂ ਦੀ ਗੱਡੀ ਉਸ ’ਚ ਜਾ ਵੱਜੀ। ਹਾਦਸੇ ’ਚ ਸੰਨੀ ਦੀ ਮੌਤ ਹੋ ਗਈ, ਜਦਕਿ ਉਹ ਦੋਹੇਂ ਗੰਭੀਰ ਜ਼ਖਮੀ ਹੋ ਗਏ। ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਬਲਕਾਰ ਸਿੰਘ ਵਾਸੀ ਫਾਜ਼ਿਲਕਾ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।


author

Bharat Thapa

Content Editor

Related News