ਟਰਾਲੇ ਨੂੰ ਅੱਗ ਲੱਗਣ ਨਾਲ ਇਕ ਦੀ ਮੌਤ, ਇਕ ਜਖਮੀ

Tuesday, Jun 18, 2019 - 07:19 PM (IST)

ਟਰਾਲੇ ਨੂੰ ਅੱਗ ਲੱਗਣ ਨਾਲ ਇਕ ਦੀ ਮੌਤ, ਇਕ ਜਖਮੀ

ਪਟਿਆਲਾ (ਜੋਸਨ) ਪਟਿਆਲਾ-ਸੰਗਰੂਰ ਰੋਡ 'ਤੇ ਸੋਸ਼ਲ ਮੀਡੀਏ ਰਾਹੀਂ ਇਕ ਟਰਾਲੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਵਾਪਰੇ ਹਾਦਸੇ ਵਿਚ ਇਕ ਦੀ ਮੌਤ ਅਤੇ ਇਕ ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਸੰਗਰੂਰ ਪਾਸਿਓਂ ਆ ਰਹੇ ਟਰਾਲੇ ਵਿਚ ਲੱਗੀ ਬੈਟਰੀ ਦੇ ਸ਼ਾਰਟ ਸਰਕਟ ਕਾਰਨ ਅਚਾਨਕ ਟਰਾਲੇ ਨੂੰ ਭਿਆਨਕ ਅੱਗ ਲੱਗੀ ਤਾਂ ਦੋ ਜਣੇ ਅੱਗ ਦੇ ਲਪੇਟ ਵਿਚ ਆ ਗਏ। ਅੱਗ 'ਤੇ ਲੋਕਾਂ ਨੇ ਬਾਲਟੀਆਂ ਰਾਹੀਂ ਪਾਣੀ ਦਾ ਛਿੜਕਾਉ ਕਰਕੇ ਕਾਬੂ ਪਾਇਆ।
ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਅਚਾਨਕ ਪਰਮੇਸ਼ਦੁਆਰ ਕੋਲ ਟਰਾਲਾ ਖਰਾਬ ਹੋ ਗਿਆ ਸੀ, ਜਦੋਂ ਡਰਾਈਵਰ ਨੇ ਉਥੋਂ ਲੰਘ ਰਹੇ ਕਿਸੇ ਟਰੱਕ ਚਾਲਕ ਤੋਂ ਸਹਾਇਤਾ ਮੰਗੀ ਤਾਂ ਉਥੇ ਖੜੇ ਜੂਸ ਪਿਆਉਣ ਵਾਲਾ ਡਰਾਈਵਰ ਦੀ ਮਦਦ 'ਤੇ ਆ ਗਿਆ, ਜਦੋਂ ਟਰਾਲਾ ਸ਼ਟਾਰਟ ਕਰਨ ਲਈ ਬੈਟਰੀ 'ਤੇ ਤਾਰਾਂ ਲਗਾਈਆਂ ਗਈਆਂ ਤਾਂ ਸਪਾਰਕਿੰਗ ਹੋਣ ਨਾਲ ਅੱਗ ਟਰਾਲੇ ਦੇ ਤੇਲ ਵਾਲੇ ਟੈਂਕਰ ਨੂੰ ਲੱਗਣ ਨਾਲ ਦੋਵੇਂ ਝੁਲਸ ਗਏ, ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਲਿਜਾਇਆ ਜਿਥੇ ਦੋਵਾਂ 'ਚੋਂ ਟਰਾਲਾ ਚਾਲਕ ਜ਼ਖ਼ਮੀ ਹੋ ਗਿਆ ਅਤੇ ਜੂਸ ਪਿਆਉਣ ਵਾਲੇ ਦੀ ਮੌਤ ਹੋ ਗਈ।
ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਪਾਸਿਆਣਾ ਦੇ ਇੰਚਾਰਜ ਨੇ ਕਿਹਾ ਕਿ ਟਰਾਲੇ ਨੂੰ ਅੱਗ ਬੀਤੇ ਦਿਨ ਦੁਪਹਿਰ ਸਮੇ ਲੱਗੀ ਸੀ ਅਤੇ ਹਾਦਸੇ ਦੌਰਾਨ ਜੂਸ ਪਿਆਉਣ ਵਾਲੇ ਗੁਲਜ਼ਾਰ ਸਿੰਘ (50) ਦੀ ਮੌਤ ਹੋ ਗਈ ਸੀ ਤੇ ਡਰਾਈਵਰ ਹਸਪਤਾਲ 'ਚ ਜੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।


author

satpal klair

Content Editor

Related News