ਟਰਾਲੇ ਦੀ ਲਪੇਟ ’ਚ ਆਉਣ ਨਾਲ ਇਕ ਲੜਕੀ ਦੀ ਮੌਤ, ਦੂਜੀ ਜ਼ਖਮੀ
Thursday, Feb 24, 2022 - 10:17 AM (IST)
 
            
            ਅਬੋਹਰ (ਰਹੇਜਾ) : ਉਪ ਮੰਡਲ ਦੇ ਪਿੰਡ ਖੂਈਆਂ ਸਰਵਰ ਵਿਖੇ ਟਰਾਲੇ ਦੀ ਲਪੇਟ ’ਚ ਆਉਣ ਕਾਰਨ ਇਕ ਲੜਕੀ ਦੀ ਮੌਤ ਹੋ ਗਈ ਜਦਕਿ ਦੂਜੀ ਲੜਕੀ ਗੰਭੀਰ ਰੂਪ ਤੋਂ ਜ਼ਖਮੀ ਹੋ ਗਈ। ਜ਼ਖਮੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ। ਥਾਣਾ ਖੂਈਆਂ ਸਰਵਰ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।
ਇਹ ਵੀ ਪੜ੍ਹੋ : ਚੋਣਾਂ ਖ਼ਤਮ ਹੁੰਦਿਆਂ ਹੀ ਚੋਰਾਂ ਨੇ ਫਿਰ ਅੱਤ ਮਚਾਉਣੀ ਕੀਤੀ ਸ਼ੁਰੂ, 12 ਟਰੈਕਟਰਾਂ ਦੀਆਂ ਬੈਟਰੀਆਂ ਚੋਰੀ
ਜਾਣਕਾਰੀ ਮੁਤਾਬਕ ਰੀਵਾ ਜਾਖੜ (18) ਪੁੱਤਰੀ ਸੁਭਾਸ਼ ਜਾਖੜ ਵਾਸੀ ਪਿੰਡ ਮੌਜਗੜ੍ਹ ਅਤੇ ਉਸ ਦੀ ਸਹੇਲੀ ਖੁਸ਼ੀ ਗੋਦਾਰਾ (20) ਪੁੱਤਰੀ ਸੰਜੀਵ ਗੋਦਾਰਾ ਐਕਟਿਵਾ ’ਤੇ ਖੂਈਆਂ ਸਰਵਰ ਤੋਂ ਮੌਜਗੜ੍ਹ ਨੂੰ ਜਾ ਰਹੀਆਂ ਸਨ ਕਿ ਰਸਤੇ ’ਚ ਇਕ ਆਟੋ ਨਾਲ ਟਕਰਾ ਕੇ ਸੜਕ ’ਤੇ ਡਿੱਗ ਗਈਆਂ ਅਤੇ ਉਲਟ ਦਿਸ਼ਾ ਤੋਂ ਆ ਰਹੇ ਟਰਾਲੇ ਦੀ ਲਪੇਟ ’ਚ ਆਉਣ ਕਾਰਨ ਖੁਸ਼ੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਰੀਵਾ ਨੂੰ ਜ਼ਖਮੀ ਹਾਲਤ ’ਚ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਹਾਲਤ ਨਾਜ਼ੁਕ ਹੋਣ ’ਤੇ ਉਸ ਨੂੰ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਟਰਾਲਾ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                            