ਆਨ ਡਿਮਾਂਡ ਚੋਰੀ ਦੇ 12 ਲਗਜ਼ਰੀ ਸਾਇਕਲ ਬਰਾਮਦ
Wednesday, Oct 28, 2020 - 04:42 PM (IST)

ਬੁਢਲਾਡਾ (ਬਾਂਸਲ): ਆਨਲਾਈਨ ਡਿਮਾਂਡ ਤੇ ਚੋਰਾਂ ਵਲੋਂ ਚੋਰੀ ਕੀਤੇ ਸਾਈਕਲਾਂ 'ਚੋਂ 12 ਸਾਇਕਲ ਪੁਲਸ ਨੇ ਬਰਾਮਦ ਕਰ ਲਏ ਹਨ। ਐੱਸ.ਐੱਚ.ਓ. ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਰਾਜਪਾਲ ਸਿੰਘ ਨੇ ਬਾਰੀਕੀ ਨਾਲ ਜਾਂਚ ਕਰਦਿਆਂ ਪਿਛਲੇ ਦਿਨੀਂ ਗ੍ਰਿਫਤਾਰ ਕੀਤੇ ਵਿਅਕਤੀ ਸੁਜਾਨ ਸਿੰਘ ਵਾਸੀ ਕੁਲਾਣਾ ਦੀ ਪੁੱਛ-ਪੜਤਾਲ ਕੀਤੀ ਤਾਂ 12 ਸਾਇਕਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਅਦਾਲਤੀ ਕਾਰਵਾਈ ਤੋਂ ਬਾਅਦ ਇਹ ਸਾਇਕਲ ਇਨ੍ਹਾਂ ਦੇ ਮਾਲਕਾਂ ਨੂੰ ਸਪੁਰਦ ਕਰ ਦਿੱਤੇ ਜਾਣਗੇ। ਵਰਣਨਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਸਾਇਕਲ ਸ਼ਹਿਰ 'ਚੋਂ ਵੱਖ-ਵੱਖ ਬਜ਼ਾਰਾਂ 'ਚੋਂ ਚੋਰੀ ਕੀਤੇ ਸਨ। ਜਿਸਤੇ
ਪੁਲਸ ਨੇ ਤਫਤੀਸ਼ ਕਰਦਿਆਂ ਕਿ ਚੋਰੀ ਹੋਏ ਸਾਇਕਲ ਬਰਾਮਦ ਕੀਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੋਰ ਵਲੋਂ ਸਾਇਕਲ ਆਨਲਾਇਨ ਡਿਮਾਂਡ ਤੇ ਚੋਰੀ ਕੀਤੇ ਗਏ ਸਨ।