ਗਲਾਡਾ ’ਚ ਹੋਈ ਪੁਰਾਣੇ CA ਤੇ ACA ਦੀ ਵਾਪਸੀ
Friday, Feb 28, 2025 - 03:11 AM (IST)

ਲੁਧਿਆਣਾ (ਹਿਤੇਸ਼)– ਗਲਾਡਾ ’ਚ ਪੁਰਾਣੇ ਸੀ.ਏ. ਅਤੇ ਏ.ਸੀ.ਏ. ਦੀ ਵਾਪਸੀ ਹੋ ਗਈ ਹੈ। ਇਥੇ ਜ਼ਿਕਰਯੋਗ ਹੋਵੇਗਾ ਕਿ ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ ਆਈ.ਏ.ਐੱਸ. ਅਤੇ ਪੀ.ਸੀ.ਐੱਸ. ਅਧਿਕਾਰੀਆਂ ਦੀ ਟਰਾਂਸਫਰ ਲਿਸਟ ਜਾਰੀ ਕੀਤੀ ਗਈ ਹੈ। ਉਸ ਵਿਚ ਗਲਾਡਾ ਦੇ ਸੀ.ਏ ਅਤੇ ਏ.ਸੀ.ਏ. ਦੀ ਵੀ ਬਦਲੀ ਕਰ ਦਿੱਤੀ ਗਈ ਹੈ।
ਇਸ ਦੇ ਤਹਿਤ ਸੰਦੀਪ ਕੁਮਾਰ ਨੂੰ ਗਲਾਡਾ ਮੁੱਖ ਪ੍ਰਸ਼ਾਸਕ ਅਤੇ ਓਜਸਵੀ ਨੂੰ ਏ.ਸੀ.ਏ. ਲਗਾਇਆ ਗਿਆ ਹੈ। ਇਹ ਦੋਵੇਂ ਹੀ ਅਫਸਰ ਇਸ ਤੋਂ ਪਹਿਲਾਂ ਵੀ ਗਲਾਡਾ ਵਿਚ ਸੀ.ਏ. ਅਤੇ ਏ.ਸੀ.ਏ. ਦੇ ਅਹੁਦੇ ’ਤੇ ਰਹਿ ਚੁਕੇ ਹਨ। ਈ.ਓ. ਦੇ ਰੂਪ ਵਿਚ ਅਮਨ ਗੁਪਤਾ ਨੂੰ ਪਹਿਲਾਂ ਦੀ ਤਰ੍ਹਾਂ ਬਰਕਰਾਰ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਸਰਕਾਰ ਵਲੋਂ ਗਲਾਡਾ ਦੇ ਸੀ.ਏ. ਹਰਪ੍ਰੀਤ ਸਿੰਘ ਅਤੇ ਏ.ਸੀ.ਏ. ਵਿਨੀਤ ਕੁਮਾਰ ਨੂੰ ਟਰਾਂਸਫਰ ਤੋਂ ਬਾਅਦ ਕੋਈ ਨਵੀਂ ਪੋਸਟਿੰਗ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੋਵਾਂ ਨੂੰ ਪਰਸੋਨਲ ਡਿਪਾਰਟਮੈਂਟ ਵਿਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨਵੀਂ ਆਬਕਾਰੀ ਨੀਤੀ 'ਤੇ ਲੱਗੀ ਮੋਹਰ, ਠੇਕਿਆਂ ਦੀ ਅਲਾਟਮੈਂਟ ਬਾਰੇ ਵੀ ਲਏ ਗਏ ਵੱਡੇ ਫ਼ੈਸਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e