ਸਭ ਕੁਝ ਛੱਡ ਕੇ ਕੈਨੇਡਾ ਤੋਂ ਪਰਤੇ NRI ਨੇ ਚੁੱਕਿਆ ਖ਼ੌਫ਼ਨਾਕ ਕਦਮ, ਫਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ
Sunday, Mar 03, 2024 - 12:46 AM (IST)
ਲੁਧਿਆਣਾ (ਰਿਸ਼ੀ)- ਲਗਭਗ 8 ਸਾਲ ਪਹਿਲਾਂ ਕੈਨੇਡਾ ਤੋਂ ਵਾਪਸ ਆਏ ਐੱਨ.ਆਰ.ਆਈ. ਨੇ ਸ਼ੁੱਕਰਵਾਰ ਨੂੰ ਆਪਣੇ ਘਰ ਵਿਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪਤਾ ਲਗਦੇ ਹੀ ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ (42) ਵਜੋਂ ਹੋਈ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਰਜਿੰਦਰ ਸਿੰਘ ਮੁਤਾਬਕ ਪੁਲਸ ਨੂੰ ਦਿੱਤੇ ਬਿਆਨ ਵਿਚ ਵੱਡੇ ਭਰਾ ਨੇ ਦੱਸਿਆ ਕਿ ਹਰਪ੍ਰੀਤ ਕਾਫੀ ਸਮਾਂ ਪਹਿਲਾਂ ਕੈਨੇਡਾ ਵਿਚ ਆਪਣਾ ਸਭ ਕੁਝ ਛੱਡ ਕੇ ਵਾਪਸ ਆਇਆ ਸੀ। ਕੈਨੇਡਾ ਵਿਚ ਕਾਫੀ ਪੈਸੇ ਕਮਾ ਰਿਹਾ ਸੀ। ਉਸ ਦੀ ਇਕ 8 ਸਾਲ ਦੀ ਬੇਟੀ ਹੈ, ਜਦ ਕਿ ਪਤਨੀ ਕੈਂਸਰ ਦੀ ਬੀਮਾਰੀ ਤੋਂ ਪੀੜਤ ਹੈ।
ਇਹ ਵੀ ਪੜ੍ਹੋ- ਗਰੀਬ ਮਾਪੇ IELTS ਕਰਵਾ ਕੇ ਨਹੀਂ ਭੇਜ ਸਕੇ ਵਿਦੇਸ਼ ਤਾਂ ਧੀ ਹੋਈ ਦਿਮਾਗੀ ਤੌਰ 'ਤੇ ਪ੍ਰੇਸ਼ਾਨ, ਚੁੱਕ ਲਿਆ ਖ਼ੌਫ਼ਨਾਕ ਕਦਮ
ਹਰਪ੍ਰੀਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ, ਜਿਸ ਦੀ ਦਵਾਈ ਵੀ ਚੱਲ ਰਹੀ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਰਿਸ਼ਤੇਦਾਰੀ ਵਿਚ ਵਿਆਹ ਸੀ। ਇਸੇ ਕਾਰਨ ਦੁਪਹਿਰ ਨੂੰ ਸਾਰਾ ਪਰਿਵਾਰ ਵਿਆਹ ਸਮਾਗਮ ਵਿਚ ਹਿੱਸਾ ਲੈਣ ਚਲਾ ਗਿਆ। ਸ਼ਾਮ ਲਗਭਗ 5 ਵਜੇ ਜਦੋਂ ਵਾਪਸ ਆਏ ਤਾਂ ਪੱਖੇ ਨਾਲ ਲਾਸ਼ ਝੂਲਦੀ ਦੇਖ ਕੇ ਦੰਗ ਰਹਿ ਗਏ ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਦੇ ਮੁਤਾਬਕ ਮ੍ਰਿਤਕ ਦੀ ਭੈਣ ਵਿਦੇਸ਼ ਵਿਚ ਰਹਿੰਦੀ ਹੈ। ਉਸ ਦੇ ਆਉਣ ਦਾ ਪਰਿਵਾਰਕ ਮੈਂਬਰ ਇੰਤਜ਼ਾਰ ਕਰ ਰਹੇ ਹਨ, ਜਿਸ ਤੋਂ ਬਾਅਦ ਹੀ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕੀਤੀ ਜਾਵੇਗੀ। ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ- ਵਾਵਰੋਲੇ ਤੇ ਗੜ੍ਹਿਆਂ ਨੇ ਵਰ੍ਹਾਇਆ ਕਹਿਰ, ਪੁੱਟ ਸੁੱਟਿਆ ਪੈਟਰੋਲ ਪੰਪ ਤੇ ਸ਼ੈੱਡਾਂ ਨੂੰ ਬਣਾ ਦਿੱਤਾ ਛਾਨਣੀ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e