ਪ੍ਰਵਾਸੀ ਭਾਰਤੀ ਰੋਸ਼ਨ ਲਾਲ ਨੌਹਰੀਆ ਨੇ ਕੀਤਾ ਪੁਲਸ ਅਧਿਕਾਰੀਆਂ ਤੇ ਕਾਮਿਆਂ ਦਾ ਸਨਮਾਨ

05/23/2020 12:17:55 PM

ਧਰਮਕੋਟ (ਸਤੀਸ਼) - ਕੋਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ 'ਤੇ ਹੋ ਕੇ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਥਾਨਕ ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀ ਰੌਸ਼ਨ ਲਾਲ ਨੌਹਰੀਆ ਨਿਊਜ਼ੀਲੈਂਡ ਵਾਲਿਆਂ ਵੱਲੋਂ ਅੱਜ ਬਾਬੂ ਰਾਮਦਾਸ ਨੌਹਰੀਆ ਚੈਰੀਟੇਬਲ ਹਸਪਤਾਲ ਧਰਮਕੋਟ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਉਗਰਸੈਨ ਨੌਹਰੀਆ ਪ੍ਰਧਾਨ ਗਊਸ਼ਾਲਾ ਕਾਲਜ ਰੋਡ ਧਰਮਕੋਟ, ਪ੍ਰਧਾਨ ਪਤੰਜਲੀ ਯੋਗ ਸੰਸਥਾਨ, ਪ੍ਰਧਾਨ ਦੁਸਹਿਰਾ ਕਮੇਟੀ ਧਰਮਕੋਟ ਅਤੇ ਮੈਂਬਰ ਬਾਬੂ ਰਾਮ ਦਾਸ ਨੌਹਰੀਆ  ਚੈਰੀਟੇਬਲ ਹਸਪਤਾਲ ਨੇ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਪੁਲਸ ਪ੍ਰਸ਼ਾਸਨ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯਾਦਵਿੰਦਰ ਸਿੰਘ ਬਾਜਵਾ ਡੀ.ਐੱਸ.ਪੀ. ਧਰਮਕੋਟ ਦੀ ਅਗਵਾਈ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਇਸ ਦੌਰਾਨ ਸ਼ਹਿਰ ਵਿਚ ਸ਼ਹਿਰ ਨਿਵਾਸੀਆਂ ਨੂੰ ਸਮੇਂ-ਸਮੇਂ 'ਤੇ ਇਸ ਬਿਮਾਰੀ ਖ਼ਿਲਾਫ਼ ਜਾਗਰੂਕ ਕਰਕੇ ਸ਼ਹਿਰ ਦਾ ਬਚਾਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਵੱਲੋਂ ਕੀਤੇ ਕਾਰਜ ਦੀ ਵੀ ਸ਼ਲਾਘਾ ਕੀਤੀ। ਇਸ ਦੌਰਾਨ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਰੋਸ਼ਨ ਲਾਲ ਨੌਰੀਆ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਦੁੱਖ ਦੀ ਘੜੀ ਵਿਚ ਆਪਣੇ ਸ਼ਹਿਰ ਨਿਵਾਸੀਆਂ ਦੀ ਮਦਦ ਕਰਕੇ ਬਹੁਤ ਵੱਡਾ ਕਾਰਜ ਕੀਤਾ ਗਿਆ ਹੈ ਅਤੇ ਸ਼ਹਿਰ ਨਿਵਾਸੀਆਂ ਦੇ ਨਾਲ ਖੜ੍ਹ ਕੇ ਉਨ੍ਹਾਂ ਆਪਣਾ ਚੰਗਾ ਫਰਜ਼ ਅਦਾ ਕੀਤਾ ਹੈ। ਇਸ ਮੌਕੇ ਯਾਦਵਿੰਦਰ ਸਿੰਘ ਬਾਜਵਾ ਡੀ.ਐੱਸ.ਪੀ. ਬਲਰਾਜ ਮੋਹਨ ਥਾਣਾ ਮੁਖੀ ਧਰਮਕੋਟ ਨੇ ਰੋਸ਼ਨ ਲਾਲ ਨੌਹਰੀਆ ਵੱਲੋਂ ਦਿੱਤੇ ਇਸ ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਸੁਖਦੇਵ ਸਿੰਘ ਸ਼ੇਰਾ ਕੌਂਸਲਰ ,ਨਿਰਮਲ ਸਿੰਘ ਸਿੱਧੂ ਕੌਂਸਲਰ, ਸਚਿਨ ਟੰਡਨ ਕੌਾਸਲਰ, ਸੰਦੀਪ ਸਿੰਘ ਸੰਧੂ,ਹਰਪ੍ਰੀਤ ਸਿੰਘ ਮੈਨੇਜਰ ਹਸਪਤਾਲ ,ਡਾਕਟਰ ਮੈਡਮ  ਰੀਮੋ   ਰੈਨਾ ਮੁੱਖ ਡਾਕਟਰ ਹਸਪਤਾਲ,ਮੈਡਮ  ਸਵਿੰਦਰ ਕੌਰ ਭਾਵਨਾ ਸ਼ਰਮਾ ਚੈਰੀਟੇਬਲ ਅਕੈਡਮੀ ,ਤਿਲਕ ਰਾਜ ਤੋਂ ਇਲਾਵਾ ਹਸਪਤਾਲ ਦਾ ਸਾਰਾ ਸਟਾਫ਼ ਵੀ ਹਾਜ਼ਰ ਸੀ।

 


Harinder Kaur

Content Editor

Related News