ਉੱਤਰੀ ਰੇਲਵੇ ਨੇ ਇੰਦੌਰ-ਊਧਮਪੁਰ ਵਾਇਆ ਜਲੰਧਰ ਤੇ ਜਲੰਧਰ-ਫਿਰੋਜ਼ਪੁਰ ਸਣੇ ਕਈ ਟ੍ਰੇਨ ਚਲਾਉਣ ਦੀ ਦਿੱਤੀ ਹਰੀ ਝੰਡੀ

02/19/2021 11:19:51 AM

ਜੈਤੋ (ਰਘੂਨੰਦਨ ਪਰਾਸ਼ਰ) - ਉੱਤਰੀ ਰੇਲਵੇ ਨੇ ਰੇਲ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਹੋਰ ਰੇਲ ਗੱਡੀਆਂ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਰੇਲ ਨੰਬਰ 09241 ਇੰਦੌਰ-ਉਧਮਪੁਰ ਵਾਇਆ ਜਲੰਧਰ ਸੁਪਰਫਾਸਟ ਸਪੈਸ਼ਲ ਐਕਸਪ੍ਰੈਸ ਟ੍ਰੇਨ ਹਰ ਸੋਮਵਾਰ ਨੂੰ 22 ਫਰਵਰੀ ਤੋਂ ਹਫ਼ਤਾਵਾਰੀ ਚੱਲੇਗੀ, ਜਦੋਂਕਿ ਰੇਲ ਨੰਬਰ 09242 ਉਧਮਪੁਰ - ਇੰਦੌਰ ਹਰ ਬੁੱਧਵਾਰ 24 ਫਰਵਰੀ ਤੋਂ ਇੰਦੌਰ ਲਈ ਰਵਾਨਾ ਹੋਵੇਗੀ। ਇਹ ਰੇਲ ਗੱਡੀਆਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ। ਇਨ੍ਹਾਂ ਦਾ ਠਹਿਰਾਓ ਦੇਵਾਸ, ਉਜੈਨ, ਨਾਗਦਾ, ਭਵਾਨੀ ਮੰਡੀ, ਕੋਟਾ, ਸਵਾਈ ਮਾਧੋਪੁਰ, ਮਥੁਰਾ, ਦਿੱਲੀ, ਸਫਦਰਜੰਗ, ਰੋਹਤਕ, ਜੀਂਦ, ਜਾਖਲ, ਧੂਰੀ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ ਅਤੇ ਜੰਮੂ ਤਵੀ ਸਟੇਸ਼ਨ ਸ਼ਾਮਲ ਹਨ। ਇਹ ਟ੍ਰੇਨ ਦੋਵਾਂ ਦਿਸ਼ਾਵਾਂ 'ਤੇ ਇਨ੍ਹਾਂ ਸਟੇਸ਼ਨਾਂ ’ਤੇ ਰੁਕੇਗੀ।

ਪੜ੍ਹੋ ਇਹ ਵੀ ਖ਼ਬਰ - ਦਿੱਲੀ ਧਰਨੇ ’ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸਿਹਤ ਖ਼ਰਾਬ ਹੋਣ ਕਰਕੇ ਰਸਤੇ ’ਚ ਹੋਈ ਮੌਤ
 
ਦੂਜੇ ਪਾਸੇ ਟ੍ਰੇਨ ਨੰਬਰ 09307 ਇੰਦੌਰ-ਚੰਡੀਗੜ੍ਹ ਸਪੈਸ਼ਲ ਐਕਸਪ੍ਰੈੱਸ 25 ਫਰਵਰੀ ਤੋਂ ਹਰ ਵੀਰਵਾਰ ਨੂੰ ਹਫ਼ਤਾਵਾਰੀ ਚੱਲੇਗੀ ਅਤੇ ਰੇਲ ਨੰਬਰ 09307 ਚੰਡੀਗੜ੍ਹ - ਇੰਦੌਰ ਹਰ ਸ਼ੁੱਕਰਵਾਰ ਤੋਂ 26 ਫਰਵਰੀ ਨੂੰ ਰਵਾਨਾ ਹੋਵੇਗੀ। ਇਹ ਟ੍ਰੇਨ ਅੰਬਾਲਾ ਕੈਂਟ - ਯਮੁਨਾਨਗਰ - ਜਗਾਧਰੀ - ਸਹਾਰਨਪੁਰ ਮੇਰਠ - ਫਰੀਦਾਬਾਦ ਰਾਹੀਂ ਯਾਤਰਾ ਕਰੇਗੀ। ਇਹ ਟ੍ਰੇਨ ਅਗਲੇ ਆਦੇਸ਼ ਤੱਕ ਜਾਰੀ ਰਹੇਗੀ। ਰੇਲਵੇ ਨੇ ਕਿਹਾ ਹੈ ਕਿ ਉਪਰੋਕਤ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਵਿਚ ਸਿਰਫ਼ ਰਾਖਵੇਂ ਕਲਾਸ ਕੋਚ ਹੋਣਗੇ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

ਇਸ ਦੇ ਨਾਲ ਫਿਰੋਜ਼ਪੁਰ ਦੇ ਡੀ.ਆਰ.ਐੱਮ. ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਉੱਤਰੀ ਰੇਲਵੇ ਵੱਲੋਂ ਮੰਡਲ ਨੂੰ 4 ਹੋਰ ਰੇਲ ਗੱਡੀਆਂ ਚਲਾਉਣ ਦੀ ਆਗਿਆ ਦਿੱਤੀ ਹੈ, ਜਿਨ੍ਹਾਂ ਵਿੱਚ ਰੇਲ ਨੰਬਰ 04633 ਜਲੰਧਰ ਸਿਟੀ - ਫਿਰੋਜ਼ਪੁਰ ਸਪੈਸ਼ਲ, 04634 ਫਿਰੋਜ਼ਪੁਰ - ਜਲੰਧਰ ਸ਼ਹਿਰ, 04637 ਜਲੰਧਰ ਸਿਟੀ - ਫਿਰੋਜ਼ਪੁਰ ਸਪੈਸ਼ਲ ਅਤੇ ਰੇਲ ਨੰਬਰ 04638 ਫਿਰੋਜ਼ਪੁਰ-ਜਲੰਧਰ ਸਿਟੀ ਵਿਸ਼ੇਸ਼ ਰੇਲ ਗੱਡੀਆਂ ਸ਼ਾਮਲ ਹਨ। ਇਹ ਰੇਲ ਗੱਡੀਆਂ 22 ਫਰਵਰੀ ਤੋਂ ਚਾਲੂ ਹੋਣਗੀਆਂ।

ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ: BSF ਦੇ ਜਵਾਨਾਂ ਨੇ ਪਾਕਿ ਤਸਕਰਾਂ ਨੂੰ ਭਜਾਉਣ ਲਈ ਕੀਤੀ ਗੋਲੀਬਾਰੀ, ਹੱਥ ਲੱਗੀ ਕਰੋੜਾਂ ਦੀ ਹੈਰੋਇਨ

ਪੜ੍ਹੋ ਇਹ ਵੀ ਖ਼ਬਰ - ਘਰ ‘ਚ ਹਮੇਸ਼ਾ ਰਹਿੰਦਾ ਹੈ ਕਲੇਸ਼ ਤਾਂ ਜ਼ਰੂਰ ਕਰੋ ਇਹ ਉਪਾਅ, ਆਉਣਗੀਆਂ ਖੁਸ਼ੀਆਂ


rajwinder kaur

Content Editor

Related News