PGI ਚੰਡੀਗੜ੍ਹ ''ਚ ਖੁੱਲ੍ਹਿਆ ਉੱਤਰੀ ਭਾਰਤ ਦਾ ਪਹਿਲਾ ਸਕਿਨ ਬੈਂਕ, ਹੁਣ ਚਮੜੀ ਵੀ ਹੋ ਸਕੇਗੀ ਦਾਨ

12/08/2023 6:39:49 PM

ਚੰਡੀਗੜ੍ਹ- ਹੁਣ ਪੀਜੀਆਈ ਦੇ ਐਡਵਾਂਸ ਟਰਾਮਾ ਸੈਂਟਰ 'ਚ ਚਮੜੀ ਵਰਗੇ ਅੰਗ ਦਾਨ ਕਰਨ ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨਾਲ ਸੜੀ ਹੋਈ ਚਮੜੀ ਅਤੇ ਤੇਜ਼ਾਬੀ ਹਮਲੇ ਦੇ ਪੀੜਤਾਂ ਨੂੰ ਦਰਦ ਰਹਿਤ ਇਲਾਜ ਮਿਲ ਸਕੇਗਾ। ਵੀਰਵਾਰ ਨੂੰ ਉੱਤਰੀ ਭਾਰਤ ਦੇ ਪਹਿਲੇ ਸਕਿਨ ਬੈਂਕ ਦੇ ਉਦਘਾਟਨੀ ਨਿਰਦੇਸ਼ਕ ਪ੍ਰੋ. ਵਿਵੇਕ ਲਾਲ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਨਾਲ ਸੜੀ ਹੋ ਚਮੜੀ ਅਤੇ ਤੇਜ਼ਾਬੀ ਹਮਲੇ ਦੇ ਪੀੜਤਾਂ ਨੂੰ ਦਰਦ ਰਹਿਤ ਇਲਾਜ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।

 ਇਹ ਵੀ ਪੜ੍ਹੋ- ਛੇੜਛਾੜ ਤੋਂ ਤੰਗ ਆ ਕੇ ਸਰਪੰਚ ਦੀ 16 ਸਾਲਾ ਧੀ ਨੇ ਗਲ਼ ਲਾਈ ਮੌਤ, ਪਿੰਡ 'ਚ ਪਸਰਿਆ ਸੋਗ

ਉਨ੍ਹਾਂ ਕਿਹਾ ਕਿ ਪੀਜੀਆਈ ਰੋਟੋ ਹੁਣ ਅੰਗਦਾਨ ਦੇ ਨਾਲ-ਨਾਲ ਚਮੜੀ ਦਾਨ ਲਈ ਜਾਗਰੂਕਤਾ ਮੁਹਿੰਮ ਚਲਾਏਗਾ ਤਾਂ ਜੋ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾ ਸਕਦਾ ਹੈ।  ਇਸ ਦੇ ਉਦਘਾਟਨ ਦੌਰਾਨ ਦੇਸ਼ ਭਰ ਦੇ ਮਾਹਿਰਾਂ ਨੇ ਸਕਿਨ ਬੈਂਕ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ। 

 ਇਹ ਵੀ ਪੜ੍ਹੋ- ਫੋਕਲ ਪੁਆਂਇਟਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਣਾਈ ਵਿਸ਼ੇਸ਼ ਯੋਜਨਾ, 1150 ਕਰੋੜ ਨਾਲ ਬਦਲੇਗੀ ਨੁਹਾਰ

ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਪ੍ਰੋਫੈਸਰ ਅਤੁਲ ਪਰਾਸ਼ਰ ਨੇ ਕਿਹਾ ਕਿ ਇਹ ਉੱਤਰੀ ਖੇਤਰ ਦੇ ਪਹਿਲੇ ਸਕਿਨ ਬੈਂਕਾਂ ਵਿੱਚੋਂ ਇੱਕ ਹੈ। ਸਕਿਨ ਬੈਂਕ ਦੀ ਸਹੂਲਤ ਗੰਭੀਰ ਰੂਪ ਨਾਲ ਸੜ ਚੁੱਕੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੋਵੇਗੀ। ਪੀਜੀਆਈ 'ਚ ਹਰ ਸਾਲ 500 ਦੇ ਕਰੀਬ ਚਮੜੀ ਸੜਨ ਦੇ ਕੇਸ ਹੁੰਦੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਕੇਸ ਮਰੀਜ਼ ਆਪਣੇ ਸਰੀਰ ਦੀ ਸਤ੍ਹਾ ਦੇ 40 ਫੀਸਦੀ ਤੋਂ ਵੱਧ ਸੜਦੇ ਹੁੰਦੇ ਹਨ, ਜਿਸ ਲਈ ਵਿਆਪਕ ਸਰਜਰੀ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ 'ਚ ਸੜੇ ਹੋਏ ਹਿੱਸੇ ਦਾ ਇਲਾਜ ਸੰਭਵ ਨਹੀਂ ਹੁੰਦਾ ਜਾਂ ਦੇਰੀ ਹੋ ਜਾਂਦੀ ਹੈ, ਜਿਸ ਕਾਰਨ ਪੀੜਤ ਨੂੰ ਲੰਮੇ ਸਮੇਂ ਤੱਕ ਇਲਾਜ ਲਈ ਹਸਪਤਾਲ ਵਿੱਚ ਰਹਿਣਾ ਪੈਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News