ਮੁੱਖ ਸੜਕਾਂ 'ਤੇ ਕੋਈ ਰੇੜ੍ਹੀ- ਫੜ੍ਹੀ ਨਹੀਂ ਲੱਗਣ ਦਿੱਤੀ ਜਾਵੇਗੀ : ਐਸ.ਡੀ.ਐਮ

05/28/2020 5:13:59 PM

ਬਾਘਾਪੁਰਾਣਾ(ਅਜੇ) — ਐਸ.ਡੀ.ਐਮ. ਮੈਡਮ ਸਵਰਨਜੀਤ ਕੌਰ ਨੇ ਕਸਬੇ ਅੰਦਰ ਸਮਾਜਿਕ ਦੂਰੀ ਬਣਾਏ ਰੱਖਣ ਲਈ   ਦੁਕਾਨਦਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨਾਲ  ਮੀਟਿੰਗ ਕੀਤੀ। ਮੀਟਿੰਗ ਦੋਰਾਨ ਐਸ.ਡੀ.ਐਮ  ਨੇ ਕਿਹਾ  ਕਿ ਕਰਫਿਊ ਹਟਾਉਣ ਤੋਂ ਬਾਅਦ ਜਿਲ੍ਹਾ ਪ੍ਰਸਾਸ਼ਨ ਵੱਲੋਂ ਦੁਕਾਨਾਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪਰ ਦੇਖਣ ਵਿਚ ਆਇਆ ਹੈ ਕਿ ਕਈ ਦੁਕਾਨਦਾਰ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀ ਕਰ ਰਹੇ ਅਤੇ ਨਾ ਹੀ ਮਾਸਕ ਲਗਾਏ ਜਾ ਰਹੇ ਹਨ ।  ਉਨ੍ਹਾਂ  ਕਿਹਾ ਕਿ ਕੋਰੋਨਾ ਵਾਇਰਸ ਵਰਗੀ ਬਿਮਾਰੀ ਦੇ ਖਤਮੇ ਲਈ ਦੁਕਾਨਦਾਰ ਅਪਣੀਆਂ ਦੁਕਾਨਾਂ 'ਤੇ ਮਾਸਕ ਲਗਾ ਕੇ ਰੱਖਣ, ਸੈਨੀਟਾਈਜ਼ਰ ਕਾਊਂਟਰ 'ਤੇ ਜ਼ਰੂਰ ਰੱਖਣ ਅਤੇ ਇਸ ਦੇ ਨਾਲ ਹੀ ਗਾਹਕਾਂ ਦਰਮਿਆਨ ਇਕ ਮੀਟਰ ਦਾ ਫਾਸਲਾ ਜ਼ਰੂਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਨ ਖਰੀਦਣ ਆਏ ਲੋਕ ਚਾਰ ਪਹੀਆਂ ਵਾਹਣ ਸ਼ਹਿਰ ਵਿਚ ਨਾ ਲਿਆਉਣ, ਮਾਸਕ ਪਾਉਣ, ਸੈਨੀਟਾਈਜ਼ਰ ਦੀ ਵਰਤੋਂ ਕਰਨ ਲਈ ਦੁਕਾਨਦਾਰ ਨੂੰ ਪ੍ਰੇਰਨਾ ਦੇਣ। 

ਰੇਹੜ੍ਹੀਆਂ-ਫੜ੍ਹੀਆਂ ਵਾਲੇਰਮੇਨ ਸੜਕਾਂ ਉੱਪਰ ਰੇਹੜ੍ਹੀਆਂ ਨਾ ਲੈ ਕੇ ਆਉਣ। ਰੇਹੜ੍ਹੀਆਂ ਲੱਗਣ ਨਾਲ ਟ੍ਰੈਫਿਕ ਜਾਮ ਹੋ ਜਾਂਦਾ ਹੈ। ਨਤੀਜੇ ਵਜੋਂ ਆਮ ਲੋਕਾਂ ਦਾ ਆਉਣਾ ਜਾਣਾ ਮੁਸ਼ਕਲ ਹੋ ਜਾਂਦਾ ਹੈ। ਜਿਹੜਾ ਸਥਾਨ ਰੇਹੜ੍ਹੀਆਂ-ਫੜ੍ਹੀਆਂ ਲਈ ਮੁਕਰਰ ਕੀਤਾ ਗਿਆ ਹੈ ਉਸੇ ਸਥਾਨ 'ਤੇ ਹੀ ਲਗਾਈਆਂ ਜਾਣ। ਜਿਹੜਾ ਵਿਆਕਤੀ ਕਾਨੂੰਨ ਦੀ ਉਲੰਘਣ ਕਰੇਗਾ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਾਰਜ ਸਾਧਕ ਅਫ਼ਸਰ ਅਮਰੀਕ ਸਿੰਘ, ਪਵਨ ਗੋਇਲ ਪ੍ਰਧਾਨ ਯੂਥ ਅਗਰਵਾਲ ਸਭਾ, ਨਰੇਸ਼ ਜੈਦਕਾ,  ਅਸ਼ਵਨੀ ਮਿੱਤਲ, ਯੂਗੇਸ਼ ਯੋਗੀ, ਬਾਲੀ ਕ੍ਰਿਸ਼ਨ ਬਾਲੀ ਪਾਈਪਾ ਵਾਲੇ, ਤਰਸੇਮ ਸੇਤੀਆਂ, ਸ਼ਕੇਸ਼ ਸ਼ਿੰਕਾ ਅਤੇ ਹੋਰ ਸ਼ਾਮਲ ਸਨ। 


Harinder Kaur

Content Editor

Related News