ਨਾਈਜੀਰੀਅਨ ਮੁੰਡਾ ਨਸ਼ਾ ਵੇਚਣ ਦੇ ਦੋਸ਼ ਹੇਠ ਹੈ ਜੇਲ੍ਹ ''ਚ ਬੰਦ, ਹੁਣ ਭੈਣ ਵੀ ਤੁਰੀ ਉਸੇ ਰਾਹ ''ਤੇ, ਗ੍ਰਿਫ਼ਤਾਰ

Sunday, Aug 25, 2024 - 04:24 AM (IST)

ਨਾਈਜੀਰੀਅਨ ਮੁੰਡਾ ਨਸ਼ਾ ਵੇਚਣ ਦੇ ਦੋਸ਼ ਹੇਠ ਹੈ ਜੇਲ੍ਹ ''ਚ ਬੰਦ, ਹੁਣ ਭੈਣ ਵੀ ਤੁਰੀ ਉਸੇ ਰਾਹ ''ਤੇ, ਗ੍ਰਿਫ਼ਤਾਰ

ਪਟਿਆਲਾ/ਰਾਜਪੁਰਾ (ਬਲਜਿੰਦਰ, ਹਰਵਿੰਦਰ)- ਸਦਰ ਥਾਣਾ ਰਾਜਪੁਰਾ ਦੀ ਪੁਲਸ ਨੇ ਇਕ ਨਾਈਜੀਰੀਅਨ ਕੁੜੀ ਨੂੰ ਨਸ਼ੇ ਵਾਲੀ ਪਾਬੰਦੀਸ਼ੁਦਾ ਦਵਾਈ ਦੀਆਂ ਸ਼ੀਸ਼ੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੱਸ.ਪੀ. ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਬਰਾੜ ਡੀ.ਐੱਸ.ਪੀ. ਸਰਕਲ ਰਾਜਪੁਰਾ ਦੀ ਅਗਵਾਈ ਹੇਠ ਇੰਸਪੈਕਟਰ ਕਿਰਪਾਲ ਸਿੰਘ ਐੱਸ.ਐੱਚ.ਓ. ਥਾਣਾ ਸਦਰ ਰਾਜਪੁਰਾ ਨੇ ਮਾੜੇ ਅਨਸਰਾਂ ਨੂੰ ਫੜਨ ਲਈ ਮੇਨ ਜੀ.ਟੀ. ਰੋਡ (ਰਾਜਪੁਰਾ ਤੋਂ ਸਰਹਿੰਦ ਰੋਡ) ਸਾਹਮਣੇ ਏ.ਜੀ.ਐੱਮ. ਰਿਜ਼ਾਰਟ ਬਸੰਤਪੁਰਾ ਕੋਲ ਨਾਕਾਬੰਦੀ ਕੀਤੀ ਹੋਈ ਸੀ।

ਇਸ ਦੌਰਾਨ ਉਨ੍ਹਾਂ ਨੂੰ ਸਾਹਮਣੇ ਤੋਂ ਆ ਰਹੀ ਇਕ ਨਾਈਜੀਰੀਅਨ ਕੁੜੀ ’ਤੇ ਸ਼ੱਕ ਪਿਆ, ਜੋ ਕਿ ਨਾਕੇ ਨੂੰ ਦੇਖ ਕੇ ਕਿਸੇ ਵਾਹਨ ’ਚੋਂ ਪਿੱਛੇ ਉਤਰ ਗਈ ਅਤੇ ਪਿੱਛੇ ਭੱਜਣ ਲੱਗੀ। ਉਸ ਨੂੰ ਏ.ਐੱਸ.ਆਈ. ਪਰਮਜੀਤ ਸਿੰਘ ਸਮੇਤ ਹੌਲਦਾਰ ਪਰਮਜੀਤ ਕੌਰ ਅਤੇ ਪੁਲਸ ਪਾਰਟੀ ਨੇ ਕਾਬੂ ਕਰ ਲਿਆ।

ਇਹ ਵੀ ਪੜ੍ਹੋ- Love Marriage ਕਰਵਾਉਣ ਵਾਲੇ ਜੋੜੇ ਨੇ ਮੰਗੀ ਸੁਰੱਖਿਆ, ਅਦਾਲਤ ਨੇ ਉਨ੍ਹਾਂ 'ਤੇ ਹੀ ਕਰ'ਤੀ ਕਾਰਵਾਈ

ਉਸ ਦੀ ਪਛਾਣ ਬਰਨੀਸ਼ ਚੈਲੇਮਾ ਵਾਸੀ ਹਾਊਸ ਨੰਬਰ ਸੀ-21 ਥਾਣਾ ਅਲਿਆਸ, ਜੈਂਬੀਆ ਹਾਲ ਵਜੋਂ ਹੋਈ, ਜੋ ਜਲੰਧਰ ਦੀ ਇਕ ਯੂਨੀਵਰਸਿਟੀ ਪੜ੍ਹਦੀ ਹੈ ਅਤੇ ਨਸ਼ਾ ਵੇਚਣ ਦਾ ਕੰਮ ਕਰਦੀ ਹੈ। ਚੈਕਿੰਗ ਦੌਰਾਨ ਉਸ ਦੇ ਬੈਗ ’ਚੋਂ ਨਸ਼ੇ ਵਾਲੀ ਦਵਾਈ ਦੀਆਂ 45 ਸ਼ੀਸ਼ੀਆਂ ਮਾਰਕਾ ਕੋਡਰੀਲ-ਟੀ ਬਰਾਮਦ ਹੋਈਆਂ।

ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਜਲੰਧਰ ਦੀ ਇਕ ਯੂਨੀਵਰਸਿਟੀ ’ਚ ਪੜ੍ਹਦੀ ਹੈ ਅਤੇ ਉਥੇ ਹੀ ਨਸ਼ਾ ਲੈ ਕੇ ਜਾ ਰਹੀ ਸੀ। ਪੁਲਸ ਨੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਸਦਰ ਰਾਜਪੁਰਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁੱਢਲੀ ਪੁੱਛਗਿਛ ਦੌਰਾਨ ਇਹ ਵੀ ਪਤਾ ਲੱਗਿਆ ਕਿ ਉਸ ਦਾ ਭਰਾ ਯੂਨੀਵਰਸਿਟੀ ’ਚ ਪੜ੍ਹਦਾ ਸੀ ਅਤੇ ਉਥੇ ਹੀ ਨਸ਼ਾ ਵੇਚਦਾ ਸੀ, ਜੋ ਹੁਣ ਨਸ਼ਾ ਸਪਲਾਈ ਅਤੇ ਵੇਚਣ ਦੇ ਜੁਰਮ ’ਚ ਕਪੂਰਥਲਾ ਜੇਲ੍ਹ ਵਿਚ ਬੰਦ ਹੈ। ਦੋਵੇਂ ਭੈਣ-ਭਰਾ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਸਨ।

ਇਹ ਵੀ ਪੜ੍ਹੋ- ਜਾਗਰੂਕ ਕਰਨ ਦੇ ਬਾਵਜੂਦ ਬੱਚਿਆਂ ਨੂੰ ਵਾਹਨ ਦੇਣ ਤੋਂ ਬਾਜ਼ ਨਹੀਂ ਆ ਰਹੇ ਮਾਪੇ, ਹੁਣ ਪੁਲਸ ਦਰਜ ਕਰੇਗੀ FIR

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News