ਜੱਗੂ ਗੈਂਗ ਵੱਲੋਂ ਚਲਾਈ ਜਾਂਦੀ ਕਬੱਡੀ ਅਕੈਡਮੀ ਨਾਲ ਜੁੜੇ ਬਠਿੰਡਾ ਦੇ 3 ਕਬੱਡੀ ਖਿਡਾਰੀਆਂ ਦੇ ਘਰਾਂ 'ਚ NIA ਦੀ ਰੇਡ

Tuesday, Oct 18, 2022 - 11:30 AM (IST)

ਜੱਗੂ ਗੈਂਗ ਵੱਲੋਂ ਚਲਾਈ ਜਾਂਦੀ ਕਬੱਡੀ ਅਕੈਡਮੀ ਨਾਲ ਜੁੜੇ ਬਠਿੰਡਾ ਦੇ 3 ਕਬੱਡੀ ਖਿਡਾਰੀਆਂ ਦੇ ਘਰਾਂ 'ਚ NIA ਦੀ ਰੇਡ

ਬਠਿੰਡਾ : ਬਠਿੰਡਾ 'ਚ ਐੱਨ. ਆਈ. ਏ. (ਰਾਸ਼ਟਰੀ ਜਾਂਚ ਏਜੰਸੀ) ਵੱਲੋਂ 3 ਵੱਖ-ਵੱਖ ਥਾਵਾਂ 'ਤੇ ਰੇਡ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਮੁਤਾਬਕ ਗੈਂਗਸਟਰ ਜੱਗੂ ਭਗਵਾਨਪੂਰੀਆਂ ਗੈਂਗ ਵੱਲੋਂ ਚਲਾਈ ਜਾਂਦੀ ਕਬੱਡੀ ਅਕੈਡਮੀ ਨਾਲ ਜੁੜੇ ਬਠਿੰਡਾ ਦੇ 3 ਖਿਡਾਰੀਆਂ ਦੇ ਘਰਾਂ 'ਚ ਅੱਜ ਇਹ ਰੇਡ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਐੱਨ. ਆਈ. ਏ. ਦੀ ਟੀਮ ਨੇ ਅੱਜ ਸਵੇਰ ਭਾਗੂ ਰੋਡ ਸਥਿਤ 10 ਨੰਬਰ ਗਲ਼ੀ ਦੇ ਇਕ ਘਰ 'ਚ ਛਾਪੇਮਾਰੀ ਕੀਤੀ ਪਰ ਪੁਲਸ ਨੂੰ ਉੱਥੋਂ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਟੀਮ ਨੇ ਪਿੰਡ ਕਰਾਡਵਾਲਾ 'ਚ ਛਾਪਾ ਮਾਰਿਆ ਅਤੇ ਉੱਥੋਂ ਵੀ ਕੋਈ ਸੁਰਾਗ ਹੱਥ ਨਹੀਂ ਲੱਗਾ।

ਇਹ ਵੀ ਪੜ੍ਹੋ- ਮਲੋਟ ’ਚ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਇਕਲੌਤੇ 15 ਸਾਲਾ ਪੁੱਤ ਦੀ ਦਰਦਨਾਕ ਮੌਤ

ਫਿਰ ਟੀਮ ਨੇ ਪਿੰਡ ਜੰਡੀਆਂ 'ਚ ਕਬੱਡੀ ਕੋਚ ਜੱਗਾ ਜੰਡੀਆਂ ਦੇ ਘਰ ਛਾਪੇਮਾਰੀ ਕੀਤੀ ਅਤੇ ਸੂਤਰਾਂ ਮੁਤਾਬਕ ਕਬੱਡੀ ਕੋਚ ਜੱਗਾ ਟੀਮ ਦੇ ਹੱਥ ਨਹੀਂ ਲੱਗਿਆ। ਦੱਸ ਦੇਈਏ ਕਿ ਜੱਗਾ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕਬੱਡੀ ਅਕੈਡਮੀ ਨਾਲ ਜੁੜਿਆ ਹੋਇਆ ਹੈ।  ਜ਼ਿਕਰਯੋਗ ਹੈ ਕਿ ਐੱਨ. ਆਈ. ਏ. ਵੱਲੋਂ ਮੰਗਲਵਾਰ ਨੂੰ ਪੰਜਾਬ , ਹਰਿਆਣਾ , ਰਾਜਸਥਾਨ ਅਤੇ ਦਿੱਲੀ-ਐਨ. ਸੀ. ਆਰ. ਖੇਤਰਾਂ 'ਚ ਛਾਪੇਮਾਰੀ ਕੀਤੀ ਗਈ। ਟੀਮ ਵੱਲੋਂ ਇਹ ਛਾਪੇਮਾਰੀ ਭਾਰਤ ਅਤੇ ਵਿਦੇਸ਼ਾਂ 'ਚ ਮੌਜੂਦ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਚਕਾਰ ਚੱਲ ਰਹੇ ਗਠਜੋੜ ਨੂੰ ਖ਼ਤਮ ਕਰਨ ਲਈ ਕੀਤੀ। ਦੱਸ ਦੇਈਏ ਕਿ ਐੱਨ. ਆਈ. ਏ. ਨੇ ਦਿੱਲੀ , ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਉੱਤਰ ਪ੍ਰਦੇਸ਼ 'ਚ 40 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਪੰਜਾਬ ਫਿਲਹਾਲ ਬਠਿੰਡਾ ਜ਼ਿਲ੍ਹੇ 'ਚ ਹੀ ਕਾਰਵਾਈ ਕੀਤੀ ਗਈ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News