ਨਾਪਤੋਲ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਟੀਮ ਨੇ ਮਾਰਿਆ ਛਾਪਾ

02/23/2018 9:47:20 AM


ਸ੍ਰੀ ਮੁਕਤਸਰ ਸਾਹਿਬ (ਪਵਨ) - ਨਾਪਤੋਲ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਵਿਭਾਗ ਦੀ ਇਕ ਟੀਮ ਨੇ ਹਲਕੇ ਦੇ 4 ਪੈਟਰੋਲ ਪੰਪਾਂ 'ਤੇ ਛਾਪੇ ਮਾਰ ਕੇ ਚੈਕਿੰਗ ਕੀਤੀ। ਫਿਲਹਾਲ ਜਾਂਚ ਦੌਰਾਨ ਪੰਪਾਂ ਦੀ ਕਿਸੇ ਤਰ੍ਹਾਂ ਦੀ ਕੋਈ ਕੋਤਾਹੀ ਸਾਹਮਣੇ ਨਹੀਂ ਆਈ ਹੈ। ਇਸ ਟੀਮ 'ਚ ਸ਼ਾਮਲ ਨਾਪਤੋਲ ਵਿਭਾਗ ਦੇ ਇੰਸਪੈਕਟਰ ਸੰਜੀਵ ਕੁਮਾਰ ਅਰੋੜਾ, ਧਰਮਿੰਦਰ ਕੁਮਾਰ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਪਟਿਆਲਾ ਦੇ ਮੈਨੇਜਰ ਰਾਜੀਵ ਸ਼ਰਮਾ ਅਤੇ ਏ. ਐੱਮ. ਲੁਬਸ ਪਟਿਆਲਾ ਤੇ ਗੌਰਵ ਪਿੰਡ ਰੁਪਾਣਾ ਦੇ ਰੁਪਾਣਾ ਪੈਟਰੋਲ ਪੁਆਇੰਟ, ਮੁਕਤਸਰ ਦੇ ਮਲੋਟ ਰੋਡ ਸਥਿਤ ਅਗਰਵਾਲ ਫੀਲਿੰਗ ਸਟੇਸ਼ਨ, ਪਿੰਡ ਚੱਕ ਸ਼ੇਰੇਵਾਲਾ ਦੇ ਗੁਰਪ੍ਰੀਤ ਫੀਲਿੰਗ ਸਟੇਸ਼ਨ ਅਤੇ ਪਿੰਡ ਬਾਂਮ ਦੇ ਭੁੱਲਰ ਫੀਲਿੰਗ ਸਟੇਸ਼ਨ 'ਤੇ ਛਾਪੇ ਮਾਰ ਕੇ ਪੰਪ ਦੀ ਡਲਿਵਰੀ, ਪਲਸਰ, ਟੋਚਾਲਾਈਜ਼ਰ ਮੀਟਰ, ਚਿੱਪ ਆਦਿ ਦੀ ਜਾਂਚ ਕੀਤੀ ਪਰ ਕੋਤਾਹੀ ਸਾਹਮਣੇ ਨਹੀਂ ਆਈ। 
ਇਸ ਦੇ ਨਾਲ ਹੀ ਨਾਪਤੋਲ ਦੇ ਇੰਸਪੈਕਟਰ ਸੰਜੀਵ ਅਰੋੜਾ ਨੇ ਸਖ਼ਤ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਪੈਟਰੋਲ ਪਾਉਣ 'ਚ ਗਲਤ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਦਕਿ ਇਸ ਜਾਂਚ ਨੂੰ ਸਮੇਂ-ਸਮੇਂ 'ਤੇ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਪੰਪਾਂ 'ਤੇ ਮਸ਼ੀਨ ਲਾਉਣ ਵਾਲੀ ਕੰਪਨੀ ਦੇ ਮਕੈਨਿਕ ਰਣਜੀਤ ਸਿੰਘ, ਵਿਨੋਦ ਕੁਮਾਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।


Related News