ਪੰਜਾਬ ’ਚ ਨੈਸ਼ਨਲ ਹਾਈਵੇਜ਼ ਨੂੰ ਲੈ ਕੇ ਐੱਨ.ਐੱਚ.ਏ.ਆਈ ਨੇ ਉਲੀਕੀ 1,417 ਕਰੋੜ ਦੀ ਯੋਜਨਾ

Saturday, Jun 05, 2021 - 01:55 PM (IST)

 ਬਠਿੰਡਾ: ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ.ਐੱਚ.ਏ.ਆਈ.) ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਪੰਜਾਬ ਵਿੱਚ 1,417 ਕਰੋੜ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦੀ ਯੋਜਨਾ ਬਣਾਈ ਹੈ। ਅਧਿਕਾਰੀਆਂ ਨੇ ਇਸ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਲਾਨਾ ਯੋਜਨਾ ਵਿਚ ਰਾਸ਼ਟਰੀ ਰਾਜ ਮਾਰਗਾਂ ਦੇ 295 ਕਿਲੋਮੀਟਰ ਨੈੱਟਵਰਕ ਨੂੰ ਸ਼ਾਮਲ ਕੀਤਾ ਜਾਵੇਗਾ। ਦੱਖਣੀ ਮਾਲਵਾ ਖ਼ੇਤਰ ਨੂੰ  ਇਸ ਯੋਜਨਾ ਦਾ 740 ਕਰੋੜ ਦਾ ਹਿੱਸਾ ਮਿਲੇਗਾ।

ਇਹ ਵੀ ਪੜ੍ਹੋ: ਵਿਧਾਇਕ ਬਲਜਿੰਦਰ ਕੌਰ ਸਮੇਤ ਕਈ 'ਆਪ' ਆਗੂਆਂ 'ਤੇ ਮਾਮਲਾ ਦਰਜ, ਲੰਬੀ ਥਾਣੇ ਸਾਹਮਣੇ ਦਿੱਤਾ ਸੀ ਧਰਨਾ

ਅਧਿਕਾਰੀਆਂ ਨੇ ਦੱਸਿਆ ਕਿ 2 ਜੂਨ ਨੂੰ ਰਾਜ ਦੇ ਅਧਿਕਾਰੀਆਂ ਨੂੰ ਭੇਜੇ ਗਏ ਇਕ ਸੰਦੇਸ਼ ਦੇ ਅਨੁਸਾਰ, ਐੱਨ.ਐੱਚ.ਏ.ਆਈ. ਨੇ ਨੈਸ਼ਨਲ ਹਾਈਵੇਜ਼ ਨੂੰ ਚਾਰ ਮਾਰਗੀ ਕਰਨ, ਜ਼ਮੀਨ ਐਕਵਾਇਰ ਕਰਨ, ਬਾਈਪਾਸਾਂ ਅਤੇ ਪੁਲਾਂ ਦੀ ਉਸਾਰੀ ਵਿਚ ਨਿਵੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ।ਸਲਾਨਾ ਵਿਕਾਸ ਯੋਜਨਾ ’ਚ ਸੜਕ ਸੁਰੱਖਿਆ ਅਤੇ ਵਾਤਾਵਰਣ ਦੇ ਵਿੱਤੀ ਪ੍ਰਮੁੱਖਾਂ ਦੇ ਹੇਠਾਂ ਖਰਚੇ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੁੱਲ 1417 ਕਰੋੜ ਰੁਪਏ ਵਿਚੋਂ ਵੱਧ ਤੋਂ ਵੱਧ 461 ਕਰੋੜ ਰੁਪਏ ਨੈਸ਼ਨਲ ਹਾਈਵੇਜ਼ ਨੂੰ ਚੌੜੇ ਕਰਨ 'ਤੇ ਖਰਚ ਕੀਤੇ ਜਾਣਗੇ।ਅਧਿਕਾਰੀਆਂ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਕਾਂਗੜ ਪਿੰਡ ਤੋਂ ਰਾਮਪੁਰਾ ਫੂਲ ਤੱਕ ਐੱਨ.ਐੱਚ.-254 (ਜੋ ਪੰਜਾਬ ਨੂੰ ਹਰਿਆਣਾ ਨਾਲ ਜੋੜਦਾ ਹੈ) ਦੀ ਜ਼ਮੀਨ ਪ੍ਰਾਪਤੀ ਅਤੇ ਪੂਰਵ ਨਿਰਮਾਣ ਗਤੀਵਿਧੀਆਂ ਲਈ 142.23 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।ਇਸ ਤੋਂ ਇਲਾਵਾ, ਮੁਕਤਸਰ ਬਾਈਪਾਸ ਤੋਂ ਮਲੋਟ ਤੱਕ ਐੱਨ.ਐੱਚ.-354 ਦੀ 29 ਕਿ.ਮੀ. ਚੌੜੀ ਕਰਨ ਅਤੇ ਦੋ ਮਾਰਗੀ ਕਰਨ 'ਤੇ 140 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਹ ਵੀ ਪੜ੍ਹੋ:  ਨੌਜਵਾਨ ਫ਼ੌਜੀ ਦੀ ਅਚਾਨਕ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ


Shyna

Content Editor

Related News