ਨਾਭਾ ਦੇ ਨਿਵਾਸੀਆਂ ਨੇ ਨਗਰ ਕੌਂਸਲ ਦੇ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Monday, Nov 30, 2020 - 12:11 PM (IST)

ਨਾਭਾ(ਰਾਹੁਲ ਖੁਰਾਣਾ): ਨਾਭਾ ਦੇ ਵਾਰਡ ਨੰਬਰ 7 ਦੇ ਨਿਵਾਸੀਆਂ ਵੱਲੋਂ ਨਗਰ ਕੌਂਸਲ ਅਤੇ ਮਿਊਂਸਿਪਲ ਕੌਂਸਲਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਕਿਉਂਕਿ ਜਿੰਨਾ ਮੁਹੱਲਾ ਨਿਵਾਸੀਆਂ ਨੇ ਆਪਣੇ ਵਾਰਡ ਦੇ ਕੌਂਸਲਰ ਨੂੰ ਜਿਤਾ ਕੇ ਭੇਜਿਆ ਸੀ। ਉਸ ਨੇ ਕਈ ਸਾਲਾਂ ਤੋਂ ਉਨ੍ਹਾਂ ਦੀ ਸਾਰ ਹੀ ਨਹੀਂ ਲਈ ਅਤੇ ਹੁਣ ਮਜਬੂਰੀ ਵਸ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਪੰਪਲੈਟ ਚਿਪਕਾ ਦਿੱਤੇ ਹਨ, ਕਿ ਕੋਈ ਵੀ ਉਮੀਦਵਾਰ ਸਾਡੇ ਤੋਂ ਵੋਟਾਂ ਲੈਣ ਨਾ ਆਵੇ। ਇਸ ਮੁਹੱਲੇ ਦੀਆਂ ਕਰੀਬ ਦੋ ਹਜ਼ਾਰ ਵੋਟਾਂ ਹਨ ਪਰ ਨਗਰ ਕੌਂਸਲ ਅਤੇ ਮਿਊਂਸਿਪਲ ਕੌਂਸਲਰ ਨੇ ਇਸ ਮੁਹੱਲੇ ਨੂੰ ਲਾਵਾਰਸ ਦੀ ਤਰ੍ਹਾਂ ਛੱਡ ਦਿੱਤਾ ਹੈ।
ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਅਸੀਂ ਇੱਥੇ ਕਈ ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਨਾ ਹੀ ਸਾਡੇ ਇੱਥੇ ਨਗਰ ਕੌਂਸਲ ਨੇ ਗੱਲ ਸੁਣੀ ਹੈ ਅਤੇ ਨਾ ਹੀ ਮਿਊੁਂਸਿਪਲ ਕੌਂਸਲਰ ਵੱਲੋਂ ਕੋਈ ਵਿਕਾਸ ਦਾ ਕੰਮ ਹੀ ਨਹੀਂ ਕਰਵਾਇਆ। ਇਸ ਬਾਬਤ ਅਸੀਂ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਹੈ ਪਰ ਉਨ੍ਹਾਂ ਵੱਲੋਂ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ। ਜਦੋਂ ਕਿ ਮੁਹੱਲੇ ਦੀਆਂ ਗਲੀਆਂ, ਨਾਲੀਆਂ ਅਤੇ ਜਦੋਂ ਮੀਂਹ ਪੈਂਦਾ ਹੈ ਤਾਂ ਕਈ ਕਈ ਫੁੱਟ ਪਾਣੀ ਖੜ੍ਹ ਜਾਂਦਾ ਹੈ ਅਤੇ ਅਸੀਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਅਤੇ ਜਿਸ ਕਰਕੇ ਹੀ ਅਸੀਂ ਮਜਬੂਰਨ ਹੋ ਕੇ ਘਰ ਦੇ ਬਾਹਰ ਪੰਪਲੇਟ ਚਿਪਕਾਏ ਹਨ ਕਿ ਕੋਈ ਵੀ ਮਿਊਂਸੀਪਲ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰ ਇਸ ਮੁਹੱਲੇ 'ਚ ਨਾ ਆਵੇ ਜੇਕਰ ਉਮੀਦਵਾਰ ਆਵੇਗਾ ਤਾਂ ਆਪਣੀ ਬੇਇਜ਼ਤੀ ਕਰਾ ਕੇ ਹੀ ਵਾਪਸ ਜਾਏਗਾ।