ਨਾਭਾ ਵਿਖੇ ਵਾਪਰਿਆ ਦਰਦਨਾਕ ਹਾਦਸਾ, ਐਕਟਿਵਾ ਸਵਾਰ ਔਰਤ ਦੀ ਮੌਕੇ 'ਤੇ ਮੌਤ

Monday, Jun 22, 2020 - 01:08 PM (IST)

ਨਾਭਾ ਵਿਖੇ ਵਾਪਰਿਆ ਦਰਦਨਾਕ ਹਾਦਸਾ, ਐਕਟਿਵਾ ਸਵਾਰ ਔਰਤ ਦੀ ਮੌਕੇ 'ਤੇ ਮੌਤ

ਨਾਭਾ (ਰਾਹੁਲ ਖੁਰਾਣਾ): ਪੰਜਾਬ 'ਚ ਦਿਨੋਂ-ਦਿਨ ਸੜਕ ਹਾਦਸਿਆਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਲਗਾਤਾਰ ਕੀਮਤੀ ਜਾਨਾਂ ਮੌਤ ਦੇ ਮੂੰਹ 'ਚ ਜਾ ਰਹੀਆਂ ਹਨ। ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਅਲੋਹਰਾਂ ਕਲਾਂ ਤੋਂ ਸਾਹਮਣੇ ਆਇਆ ਹੈ, ਜਿਸ 'ਚ ਐਕਟਿਵਾ ਸਵਾਰ ਔਰਤ ਦੀ ਐਕਟਿਵਾ ਸਲਿੱਪ ਹੋਣ ਕਰਕੇ ਭਰੀ ਹੋਈ ਇੰਟਰਲਾਕ ਟਾਇਲਾਂ ਦੀ ਟਰਾਲੀ ਹੇਠਾਂ ਆਉਣ ਮੌਤ ਹੋ ਗਈ। ਮ੍ਰਿਤਕ ਔਰਤ ਦਾ ਨਾਮ ਗੁਰਮੀਤ ਕੌਰ ਸੀ ਜਿਸ ਦੀ ਉਮਰ 40 ਸਾਲ ਸੀ ਜੋ ਨਾਲ ਦੇ ਪਿੰਡ ਅਲੋਹਰਾਂ ਖੁਰਦ ਦੀ ਰਹਿਣ ਵਾਲੀ ਸੀ ਅਤੇ ਇਹ ਲੁਬਾਣਾ ਪਿੰਡ ਵਿਖੇ ਸਲਾਈ ਟੀਚਰ ਲੱਗੀ ਹੋਈ ਸੀ ਅਤੇ ਡਿਊਟੀ ਤੇ ਜਾ ਰਹੀ ਸੀ।

ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਤੇ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਟਰਾਲੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News