ਨਾਭਾ ਸਬ-ਡਵੀਜ਼ਨ ''ਚ 55 ਦਿਨਾਂ ਦੇ ਕਰਫਿਊ ਦੌਰਾਨ 112 ਵਿਅਕਤੀ ਗ੍ਰਿਫ਼ਤਾਰ

05/20/2020 4:16:37 PM

ਨਾਭਾ (ਜੈਨ): ਡੀ. ਐਸ. ਪੀ. ਵਰਿੰਦਰਜੀਤ ਸਿੰਘ ਥਿੰਦ ਨੇ ਪੁਲਸ ਇੰਸਪੈਕਟਰ ਜੈਇੰਦਰ ਸਿੰਘ ਰੰਧਾਵਾ ਤੇ ਐੱਸ. ਐੱਚ. ਓ. ਕੋਤਵਾਲੀ ਸਰਬਜੀਤ ਸਿੰਘ ਚੀਮਾ ਦੀ ਮੌਜੂਦਗੀ ਵਿਚ ਦੱਸਿਆ ਕਿ ਇਸ ਸਬ-ਡਵੀਜ਼ਨ 'ਚ 55 ਦਿਨਾਂ ਦੇ ਕਰਫਿਊ ਦੌਰਾਨ ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 112 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਅਤੇ ਦੋ ਦਰਜਨ ਵਿਅਕਤੀ ਕਤਲ, ਚੋਰੀ ਤੇ ਕੁੱਟਮਾਰ ਦੀਆਂ ਵਾਰਦਾਤਾਂ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ। ਕਾਨੂੰਨ ਦੀ ਉਲੰਘਣਾ ਕਰਨ ਤੇ ਇਕ ਦਰਜਨ ਤੋਂ ਵੱਧ ਦੁਕਾਨਾਂ ਸੀਲ ਕੀਤੀਆਂ ਗਈਆਂ। ਦੇਹ ਵਪਾਰ ਦੇ ਅੱਡੇ, ਜੂਏਬਾਜਾਂ ਤੇ ਤਸਕਰੀ ਕਰਨ ਵਾਲਿਆਂ ਦਾ ਪਰਦਾਫਾਸ਼ ਕੀਤਾ ਗਿਆ।ਥਿੰਦ ਨੇ ਦੱਸਿਆ ਕਿ ਹੁਣ ਲਾਕਡਾਊਨ ਦੌਰਾਨ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਵਾਂਗੇ। ਉਨ੍ਹਾਂ ਸ਼ਹਿਰ ਵਿਚ ਫੋਰਸ ਸਮੇਤ ਫਲੈਗ ਮਾਰਚ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਮੀ 7 ਵਜੇ ਤੋਂ ਸਵੇਰੇ 7 ਵਜੇ ਤੱਕ ਘਰਾਂ ਤੋਂ ਬਾਹਰ ਨਾ ਨਿਕਲਣ। ਮਾਸਕ ਪਹਿਨ ਕੇ ਹੀ ਬਾਹਰ ਨਿਕਲਿਆ ਜਾਵੇ ਵਰਨਾ ਚਲਾਨ ਕੀਤਾ ਜਾਵੇਗਾ। ਕਰਫਿਊ ਦੌਰਾਨ ਵੀ ਦੋ ਦਰਜਨ ਤੋਂ ਵੱਧ ਵਾਹਨ ਜ਼ਬਤ ਕੀਤੇ ਗਏ, ਜਿਨ੍ਹਾਂ ਕੋਲ ਕੋਈ ਕਾਗਜ਼ਾਤ ਨਹੀਂ ਸੀ। ਪੁਲਸ ਅਧਿਕਾਰੀਆਂ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।


Shyna

Content Editor

Related News