ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕੀਤੀ ਆਪਣੇ ਘਰ, ਕੋਰੋਨਾ ਦੇ ਖਾਤਮੇ ਲਈ ਮੰਗੀ ਦੁਆ
Monday, May 25, 2020 - 04:01 PM (IST)

ਬਰਨਾਲਾ - ਬਰਨਾਲਾ ਵਿਚ ਮੁਸਲਿਮ ਭਾਈਚਾਰੇ ਦੀ ਵਲੋਂ ਈਦ ਦਾ ਤਿਉਹਾਰ ਕੋਰੋਨਾ ਵਾਇਰਸ ਕਾਰਨ ਆਪਣੇ ਘਰਾਂ ਵਿਚ ਹੀ ਮਨਾਇਆ ਗਿਆ। ਪਰ ਇਸ ਦੌਰਾਨ ਲੋਕਾਂ ਨੇ ਸਮਾਜਿਕ ਦੂਰੀ ਦੀ ਸੰਭਾਲ ਨਹੀਂ ਕੀਤੀ ਅਤੇ ਨਾ ਹੀ ਨਮਾਜ਼ ਦੌਰਾਨ ਕਿਸੇ ਨੇ ਮਾਸਕ ਪਾਇਆ। ਨਮਾਜ਼ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕ ਅੱਲ੍ਹਾ ਨੂੰ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਲਈ ਮੰਗੀ ਦੁਆ।
ਇਸ ਮੌਕੇ ਈਦ ਮਨਾਉਣ ਵਾਲੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਮਸਜਿਦ ਅਤੇ ਈਦਗਾਹ ਵਿਚ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋਣਗੇ। ਈਦਗਾਹ ਵਿਚ ਕੋਈ ਵੀ ਨਮਾਜ਼ ਅਦਾ ਨਹੀਂ ਕਰੇਗਾ। ਇਸੇ ਲਈ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਘਰਾਂ ਵਿਚ ਨਮਾਜ਼ ਅਦਾ ਕਰ ਰਹੇ ਹਨ ਜਦੋਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੱਲ੍ਹਾ ਤੋਂ ਮੁਬਾਰਕ ਈਦ ਮੌਕੇ ਸਮੁੱਚੇ ਸਮਾਜ ਦੀ ਭਲਾਈ ਲਈ ਕੋਰੋਨਾ ਵਾਇਰਸ ਦੇ ਛੇਤੀ ਖਾਤਮੇ ਲਈ ਦੁਆ ਮੰਗੀ।