ਬੁਢਲਾਡਾ ਵਿਖੇ ਵੱਡੀ ਵਾਰਦਾਤ, ਸਿਰ 'ਚ ਬਾਲਟੀ ਮਾਰ ਕੇ ਗੁਆਂਢਣ ਦਾ ਕੀਤਾ ਕਤਲ

Thursday, Jul 20, 2023 - 01:31 PM (IST)

ਬੁਢਲਾਡਾ ਵਿਖੇ ਵੱਡੀ ਵਾਰਦਾਤ, ਸਿਰ 'ਚ ਬਾਲਟੀ ਮਾਰ ਕੇ ਗੁਆਂਢਣ ਦਾ ਕੀਤਾ ਕਤਲ

ਬੁਢਲਾਡਾ (ਬਾਂਸਲ) : ਬੁਢਲਾਡਾ ਤੋਂ ਇਸ ਵੇਲੇ ਦੀ ਦੁਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪਿਓ-ਪੁੱਤ ਦੇ ਝਗੜੇ ਨੂੰ ਹਟਾਉਣ ਗਈ ਗੁਆਂਢਣ ਦਾ ਸਿਰ 'ਚ ਬਾਲਟੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕੁੜੀ 'ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ

ਡੀ. ਐੱਸ. ਪੀ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਰੋਕੇ ਖੁਰਦ ਦੇ ਗੁਰਤੇਜ ਸਿੰਘ ਦੇ ਘਰ ਪਰਿਵਾਰ 'ਚ ਪਿਓ-ਪੁੱਤ ਦਾ ਆਪਸੀ ਝਗੜਾ ਅਤੇ ਬਹਿਸਬਾਜ਼ੀ ਚੱਲ ਰਹੀ ਸੀ, ਜਿਸ ਨੂੰ ਸ਼ਾਂਤ ਕਰਨ ਲਈ ਗੁਆਂਢ 'ਚੋਂ ਮਿੱਠੂ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਉਸਦੇ ਘਰ ਪਹੁੰਚੇ। ਬਹਿਸਬਾਜ਼ੀ ਦੌਰਾਨ ਗੁਰਤੇਜ ਸਿੰਘ ਨੇ ਇਹ ਕਹਿੰਦਿਆਂ ਕਿ ਤੁਸੀਂ ਮੇਰੇ ਘਰ ਬਹੁਤ ਦਖ਼ਲਅੰਦਾਜ਼ੀ ਕਰਦੇ ਹੋ, ਗੁਆਂਢਣ ਮਨਜੀਤ ਕੌਰ ਦੇ ਸਿਰ 'ਚ ਬਾਲਟੀ ਨਾਲ ਹਮਲਾ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਵੱਲੋਂ ਮਨਜੀਤ ਕੌਰ (40 ਸਾਲਾ) ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਦਰ ਪੁਲਸ ਵੱਲੋਂ ਮ੍ਰਿਤਕ ਦੇ ਪਤੀ ਮਿੱਠੂ ਸਿੰਘ ਦੇ ਬਿਆਨ 'ਤੇ ਗੁਰਤੇਜ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸ਼ਗਨਾਂ ਵਾਲੇ ਘਰ ’ਚ ਪਏ ਵੈਣ, ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਲਾੜੀ ਦੀਆਂ ਉੱਜੜੀਆਂ ਖ਼ੁਸ਼ੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Harnek Seechewal

Content Editor

Related News