ਆਪਸੀ ਝਗੜੇ ਤੋਂ ਬਾਅਦ ਵਿਅਕਤੀ ਦਾ ਕੀਤਾ ਕਤਲ

02/19/2020 1:04:49 AM

ਲੁਧਿਆਣਾ, (ਜ.ਬ.)— ਟਿੱਬਾ ਰੋਡ 'ਤੇ ਗੁਰਮੇਲ ਪਾਰਕ ਨੇੜੇ ਮੰਗਲਵਾਰ ਨੂੰ ਤੜਕੇ ਅਣਪਛਾਤੇ ਲੋਕਾਂ ਨੇ ਇਕ ਰਿਕਸ਼ਾ ਚਾਲਕ 'ਤੇ ਪੱਥਰ ਮਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਜਦੋਂ ਰਾਹਗੀਰਾਂ ਨੇ ਖੂਨ ਨਾਲ ਲਥਪਥ ਪਈ ਲਾਸ਼ ਨੂੰ ਦੇਖਿਆ ਤਾਂ ਪੁਲਸ ਕੰੰਟਰੋਲ 'ਤੇ ਸੂਚਿਤ ਕੀਤਾ ਪਤਾ ਚਲਦੇ ਹੀ ਏ. ਡੀ. ਸੀ. ਪੀ. ਅਜਿੰਦਰ ਸਿੰਘ, ਏ. ਸੀ. ਪੀ. ਦਵਿੰਦਰ ਸਿੰਘ ਚੌਧਰੀ, ਇੰਸਪੈਕਟਰ ਥਾਣਾ ਟਿੱਬਾ ਸੁਖਦੇਵ ਰਾਜ ਦੇ ਇਲਾਵਾ ਫੌਰੇਂਸਿਕ ਟੀਮ ਮੌਕੇ 'ਤੇ ਪੁੱਜ ਗਈ। ਮੌਕੇ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਮੁਹੰਮਦ ਚੁਨਚੁਣ 48 ਸਾਲ ਵਜੋਂ ਹੋਈ ਹੈ। ਜੋ ਕਿ ਗੁਰਮੇਲ ਪਾਰਕ ਕੋਲ ਰਹਿਣ ਵਾਲਾ ਸੀ।

ਉਕਤ ਵਾਰਦਾਤ ਤੜਕੇ ਕਰੀਬ 4 ਵਜੇ ਹੋਈ ਕਿਉਂਕਿ ਕੋਈ ਰਾਹਗੀਰ ਜਦੋਂ ਸੈਰ ਲਈ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਪੁਲਸ ਨੂੰ ਸੂਚਿਤ ਕੀਤਾ। ਪਹਿਲਾਂ ਲੋਕਾਂ ਦਾ ਕਹਿਣਾ ਸੀ ਕਿ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਤ ਹੋਈ ਲਗਦੀ ਹੈ ਪਰ ਮੌਕੇ 'ਤੇ ਪੁੱਜੀ ਫੌਰੈਂਸਿਕ ਟੀਮ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਉਸ ਦੇ ਕੱਪੜੇ ਫਟੇ ਹੋਏ ਹਨ ਤੇ ਚੱਪਲ ਵੀ ਨਹੀਂ ਹੈ। ਜਾਂਚ ਉਸ ਦੇ ਸਿਰ 'ਤੇ ਵਾਰ ਕੀਤਾ ਗਿਆ ਸੀ, ਜਿਸ ਕਾਰਣ ਉਸਦੇ ਸਿਰ 'ਤੇ ਡੂੰਘੀਂ ਸੱਟ ਵੱਜੀ ਉਸ ਦੀ ਅੱਖ ਅਤੇ ਚੇਹਰੇ 'ਤੇ ਕਾਫੀ ਜ਼ਖਮ ਸਨ ਉਸ ਦੇ ਕੱਪੜਿਆਂ ਤੋਂ ਆਧਾਰ ਨਾਲ ਉਸ ਦੇ ਬਾਰੇ 'ਚ ਪਤਾ ਤੇ ਜੇਬ 'ਚੋਂ ਇਕ ਪਰਚੀ 'ਤੇ ਮੋਬਾਇਲ ਨੰਬਰ ਮਿਲਿਆ। ਜਦੋਂ ਜਾਂਚ ਕਰ ਰਹੀ ਟੀਮ ਨੇ ਉਸ ਨੰਬਰ 'ਤੇ ਕਾਲ ਕੀਤੀ ਤਾਂ ਉਸ ਦੀ ਸ਼ਨਾਖਤ ਹੋ ਗਈ ਉਸ ਦੇ ਸਾਂਢੂ ਮੁਹੰਮਦ ਅਬਦੁਲ ਨੇ ਉਸ ਦੀ ਸ਼ਿਨਾਖਤ ਕੀਤੀ। ਪੁਲਸ ਨੇ ਮੁਹੰਮਦ ਅਬਦੁਲ ਦੇ ਬਿਆਨਾਂ 'ਤੇ ਅਣਪਛਾਤੇ ਖਿਲਾਫ ਕਤਲ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ। ਇੰਸਪੈਕਟਰ ਸੁਖਦੇਵ ਰਾਜ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਸੋਮਵਾਰ ਰਾਤ ਨੂੰ ਉਸ ਨੇ ਕਿਸੇ ਦੇ ਨਾਲ ਬੈਠ ਕੇ ਸ਼ਰਾਬ ਪੀਤੀ ਸੀ ਤੇ ਉਸਦੇ ਬਾਅਦ ਉਨ੍ਹਾਂ ਦਾ ਆਪਸ ਝਗੜਾ ਹੋ ਗਿਆ ਤੇ ਹੋ ਸਕਦਾ ਹੈ ਉਨ੍ਹਾਂ ਲੋਕਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ ਕਿਉਂਕਿ ਰਿਕਸ਼ਾ ਚਾਲਕ ਇੱਕਲਾ ਹੀ ਰਹਿੰਦਾ ਸੀ ਤੇ ਪਰਿਵਾਰ ਬਿਹਾਰ ਦੇ ਬੇਗੁਸਰਾਏ 'ਚ ਰਹਿੰਦਾ ਹੈ ਤੇ ਉਸ ਦੇ ਪਰਿਵਾਰ ਨੂੰ ਕਤਲ ਦੇ ਕੇਸ ਸੂਚਿਤ ਕੀਤਾ ਗਿਆ ਹੈ। ਬੁੱਧਵਾਰ ਨੂੰ ਉਨ੍ਹਾਂ ਦੇ ਆਉਣ ਦੇ ਬਾਅਦ ਪੋਸਟਮਾਰਟਮ ਕਰਵਾਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਕੇਸ ਦਰਜ ਕਰ ਕੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਲਾਕੇ ਦੇ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਦੋਸ਼ੀਆਂ ਦੀ ਪਛਾਣ ਹੋ ਸਕੇ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


KamalJeet Singh

Content Editor

Related News