ਸ਼ਰਮਨਾਕ: 6 ਸਾਲਾ ਬਾਲੜੀ ਦੇ ਜਬਰੀ ਕੱਪੜੇ ਉਤਾਰ ਰਿਹਾ ਸੀ ਵਿਅਕਤੀ, ਵੇਖ ਮਾਂ ਦੇ ਉੱਡੇ ਹੋਸ਼

Friday, Sep 18, 2020 - 10:55 AM (IST)

ਸ਼ਰਮਨਾਕ: 6 ਸਾਲਾ ਬਾਲੜੀ ਦੇ ਜਬਰੀ ਕੱਪੜੇ ਉਤਾਰ ਰਿਹਾ ਸੀ ਵਿਅਕਤੀ, ਵੇਖ ਮਾਂ ਦੇ ਉੱਡੇ ਹੋਸ਼

ਮੁੱਲਾਂਪੁਰ ਦਾਖਾ (ਕਾਲੀਆ): ਥਾਣਾ ਦਾਖਾ ਦੇ ਅਧੀਨ ਪੈਂਦੇ ਇਕ ਪਿੰਡ 'ਚ 6 ਸਾਲਾ ਬਾਲੜੀ ਨਾਲ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲਾ 3 ਕੁੜੀਆਂ ਦਾ ਬਾਪ ਦਾਖਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਬਾਹਰਲੇ ਰਾਜ 'ਚ ਭੱਜਣ ਦੀ ਫਿਰਾਕ ਵਿਚ ਸੀ।

ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ ਲਈ ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ

ਅਡੀਸ਼ਨਲ ਐੱਸ.ਐੱਚ.ਓ. ਕਿਰਨਦੀਪ ਕੌਰ ਨੇ ਦੱਸਿਆ ਕਿ ਪੀੜਤ ਦੀ ਮਾਂ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਉਹ ਕੰਮ ਕਰਨ ਲਈ ਬਾਹਰ ਗਈ ਸੀ ਤਾਂ ਉਹ ਆਪਣੀਆਂ ਤਿੰਨ ਧੀਆਂ ਨੂੰ ਘਰ 'ਚ ਛੱਡ ਕੇ ਗਈ ਸੀ। ਜਦੋਂ ਸ਼ਾਮੀ 7 ਵਜੇ ਦੇ ਕਰੀਬ ਘਰ ਮੁੜੀ ਤਾਂ ਇਕ ਕੁੜੀ ਘਰ ਵਿਚ ਨਹੀਂ ਸੀ ਤਾਂ ਖੰਡਰ ਬੰਗਲੇ 'ਚ ਉਸਦੀ ਧੀ ਦੀ ਚੀਕਾਂ ਮਾਰਨ ਦੀ ਆਵਾਜ਼ ਸੁਣਾਈ ਦਿੱਤੀ। ਉਸਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਉਸਦਾ ਗੁਆਂਢੀ 3 ਕੁੜੀਆਂ ਦਾ ਪਿਓ ਬਲਵਿੰਦਰ ਸਿੰਘ ਬਿੰਦਰੀ ਉਸਦੀ ਲੜਕੀ ਦੇ ਜ਼ਬਰੀ ਕੱਪੜੇ ਉਤਾਰ ਰਿਹਾ ਸੀ। ਇਸ ਸਬੰਧ ਵਿਚ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਸੀ, ਜੋ ਵਾਰਦਾਤ ਉਪਰੰਤ ਫਰਾਰ ਹੋ ਗਿਆ ਸੀ। ਬੀਤੀ ਰਾਤ ਹੀ ਉਸਨੂੰ ਉਦੋਂ ਦਬੋਚ ਲਿਆ ਗਿਆ ਜਦੋਂ ਉਹ ਭੱਜਣ ਦੀ ਫਿਰਾਕ ਵਿਚ ਸੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਉਚੇਰੀ ਸਿੱਖਿਆ ਹਿੱਤ ਯੂਨੀਵਰਸਿਟੀਆਂ ਲਈ ਉਸਾਰੇ ਖੇਤਰ ਸਬੰਧੀ ਲਿਆ ਅਹਿਮ ਫ਼ੈਸਲਾ


author

Shyna

Content Editor

Related News