ਪਿਛਲਾ ਸਾਲ ਮੌਸਮ ਦੀ ਮਾਰ ਅਤੇ ਇਸ ਵਾਰ ਤਾਲਾਬੰਦੀ ਬਣਿਆ ਮੰਦੀ ਦੀ ਮਾਰ

05/31/2020 6:17:27 PM

ਸ੍ਰੀ ਮੁਕਤਸਰ ਸਾਹਿਬ (ਬਿਊਰੋ) - ਸਰਕਾਰਾਂ ਬੇਸ਼ਕ ਇਹ ਗਲ ਕਰਦੀਆਂ ਹਨ ਕਿ ਕਿਸਾਨ ਝੋਨੇ ਅਤੇ ਕਣਕ ਦੇ ਫਸਲੀ ਚੱਕਰ ’ਚੋਂ ਨਿਕਲ ਜਾਣ ਪਰ ਜੋ ਕਿਸਾਨ ਇਸ ਚਕਰ ’ਚੋਂ ਨਿਕਲ ਕੇ ਹੋਰ ਫਸਲਾਂ ਅਪਣਾ ਰਹੇ ਹਨ, ਉਨ੍ਹਾਂ ਦੇ ਅੱਗੇ ਮਾਰਕੀਟਿੰਗ ਸਮੇਤ ਕਈ ਤਰ੍ਹਾਂ ਦੀਆਂ ਸਮਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। ਜਿਸ ਕਰਕੇ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਅਜਿਹਾ ਹੀ ਦਰਦ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਮੇਵਾਲੀ ਦੇ ਬਾਗਬਾਨੀ ਨਾਲ ਜੁੜੇ ਕਿਸਾਨ ਵੀ ਬਿਆਨ ਕਰ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦਾ ਪਿੰਡ ਸੰਮੇਵਾਲੀ ਬਾਗਬਾਨੀ ਕਾਰਨ ਮਸ਼ਹੂਰ ਹੈ। ਪਰ ਬੀਤੇ ਵਰ੍ਹੇ ਮੌਸਮ ਦੀ ਮਾਰ ਅਤੇ ਇਸ ਸਾਲ ਲਾਕਡਾਊਨ ਕਾਰਨ ਮਾਰਕੀਟਿੰਗ ਨਾ ਹੋਣ ਦੇ ਚਲਦੇ ਇਥੋ ਦੇ ਕਿਸਾਨ ਆਲੂ ਬੁਖਾਰੇ ਦੇ ਬਾਗ ਪੁਟਣ ਲਈ ਮਜਬੂਰ ਹੋ ਰਹੇ ਹਨ। 

ਪੜ੍ਹੋ ਇਹ ਵੀ ਖਬਰ - ਜਾਣੋ ਵਾਇਰਲ ਹੋ ਰਹੀ ਇਸ ਤਸਵੀਰ ਦੇ ਪਿੱਛੇ ਦਾ ਅਸਲੀ ਸੱਚ (ਵੀਡੀਓ)

ਪੜ੍ਹੋ ਇਹ ਵੀ ਖਬਰ - ਟਿੱਡੀ ਦਲ 1 ਦਿਨ 'ਚ 35 ਹਜ਼ਾਰ ਬੰਦਿਆਂ ਦੀ ਖਾ ਜਾਂਦਾ ਹੈ ਖੁਰਾਕ (ਵੀਡੀਓ)

ਦੱਸ ਦੇਈਏ ਕਿ ਇਹ ਕਿਸਾਨ ਬੀਤੇ 10 ਵਰਿਆਂ ਤੋਂ ਆਲੂ ਬੁਖਾਰੇ ਦੇ ਬਾਗ ਲਾ ਰਹੇ ਸਨ। ਕੋਰੋਨਾ ਵਾਇਰਸ ਲਾਗ (ਮਹਾਮਾਰੀ) ਦੇ ਕਾਰਨ ਹੋਈ ਤਾਬਾਬੰਦੀ ਦੌਰਾਨ ਮਾਰਕੀਟਿੰਗ ਨਾ ਹੋਣ ਕਾਰਨ ਉਹ ਬਹੁਤ ਪਰੇਸ਼ਾਨ ਹਨ। ਇਸੇ ਕਾਰਨ ਕਿਸਾਨਾਂ ਨੂੰ ਇਸ ਵਾਰ ਆਲੂ-ਬੁਖਾਰੇ ਦੇ ਬਾਗ ਪੁਟਣ ਲਈ ਮਜ਼ਬੂਰ ਹੋਣਾ ਪਿਆ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਬੀਤੇ ਵਰ੍ਹੇ ਗੜੇਮਾਰੀ ਕਾਰਨ ਸਾਰਾ ਫਲ ਝੜ ਗਿਆ। ਬਾਗਬਾਨੀ ਵਿਭਾਗ ਨੇ ਸਰਵੇ ਕੀਤਾ ਅਤੇ ਮੁਆਵਜ਼ਾ ਦੇਣ ਦਾ ਵਿਸ਼ਵਾਸ ਦਿਵਾਇਆ ਪਰ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ। ਕੋਰੋਨਾ ਕਾਰਨ ਹੋਈ ਤਾਲਾਬੰਦੀ ਦੇ ਚਲਦਿਆਂ ਵਪਾਰੀ ਹੀ ਨਹੀਂ ਪਹੁੰਚੇ ਅਤੇ ਫਲ ਖਰਾਬ ਹੋ ਗਿਆ। ਇਸੇ ਕਾਰਨ ਉਨ੍ਹਾਂ ਨੂੰ ਭਰੇ ਮਨ ਨਾਲ ਇਹ ਬਾਗ ਪੁਟਣਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਕਰੀਬ 15 ਤੋਂ 17 ਲੱਖ ਰੁਪਏ ਦਾ  ਨੁਕਸਾਨ ਝੱਲਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਬਾਗਬਾਨੀ ਵੱਲ ਆਉਣਾ ਚਾਹੁੰਦਾ ਹੈ ਪਰ ਸਰਕਾਰ ਸਾਰ ਤਾਂ ਲਵੇ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦਾ ਆਖਰੀ ਦਸਤਖ਼ਤ ‘ਸੁਰਿੰਦਰ ਸਿੰਘ ਸੋਢੀ’

ਪੜ੍ਹੋ ਇਹ ਵੀ ਖਬਰ - ਤਮਾਕੂ ਰੋਕਥਾਮ ਦਿਹਾੜੇ 'ਤੇ ਵਿਸ਼ੇਸ਼ : ਗੁਰੂ ਸਹਿਬਾਨਾਂ ਦਾ ਸੰਦੇਸ਼, ਸਿੱਖਾਂ ਲਈ ਤਮਾਕੂ 'ਜਗਤਜੂਠ' ਹੈ 


rajwinder kaur

Content Editor

Related News