ਸਡ਼ਕ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ

Wednesday, Jun 10, 2020 - 12:47 AM (IST)

ਸਡ਼ਕ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ

ਅਬੋਹਰ,(ਸੁਨੀਲ)– ਅੱਜ ਸਵੇਰੇ ਅਬੋਹਰ-ਹਨੂਮਾਨਗਡ਼੍ਹ ਰੋਡ ’ਤੇ ਇਕ ਮੋਟਰਸਾਈਕਲ ’ਤੇ ਬੋਲੈਰੋ ਗੱਡੀ ਦੀ ਟੱਕਰ ’ਚ ਪਿੰਡ ਜੋਧਪੁਰ ਵਾਸੀ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਈ ਗਈ ਹੈ। ਜਾਣਕਾਰੀ ਅਨੁਸਾਰ ਕਰੀਬ 37 ਸਾਲਾ ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਅੱਜ ਸਵੇਰੇ ਮੋਟਰਸਾਈਕਲ ’ਤੇ ਰਾਜਸਥਾਨ ਸਥਿਤ ਆਪਣੇ ਸਹੁਰੇ ’ਚ ਗਈ ਆਪਣੀ ਬੇਟੀ ਨੂੰ ਲੈਣ ਜਾ ਰਿਹਾ ਸੀ ਕਿ ਨੂਰਪੁਰਾ ਕੈਂਚੀਆਂ ਨੇਡ਼ੇ ਇਕ ਫਾਰਮ ਹਾਊਸ ਸਾਹਮਣੇ ਉਸਦੀ ਬੋਲੈਰੋ ਗੱਡੀ ਨਾਲ ਟੱਕਰ ਹੋ ਗਈ। ਜਿਸ ਨਾਲ ਜਗਸੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਉਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਦੋ ਬੱਚਿਆਂ ਦਾ ਪਿਓ ਸੀ।


author

Bharat Thapa

Content Editor

Related News