ਤਿੰਨ ਚੋਰਾਂ ਨੂੰ 2 ਮੋਟਰਸਾਇਕਲ, 2 ਟੱਚ ਮੋਬਾਇਲਾਂ ਸਣੇ ਕੀਤਾ ਕਾਬੂ

2/24/2021 4:09:35 PM

ਤਪਾ ਮੰਡੀ (ਸ਼ਾਮ,ਗਰਗ): ਐਸ.ਐਸ.ਪੀ. ਬਰਨਾਲਾ ਸ੍ਰੀ ਸੰਦੀਪ ਗੋਇਲ ਦੇ ਦਿਸਾਂ-ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅਨਸ਼ਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਤਪਾ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦ ਡੀ.ਐਸ.ਪੀ ਤਪਾ ਬਲਜੀਤ ਸਿੰਘ,ਥਾਣਾ ਮੁੱਖੀ ਜਗਜੀਤ ਸਿੰਘ ਘੁੰਮਣ ਅਤੇ ਸਬ-ਇੰਸਪੈਕਟਰ ਅੰਮਿ੍ਰਤ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਬਰਨਾਲਾ–ਬਠਿੰਡਾ ਮੁੱਖ ਮਾਰਗ ਤੇ ਮਹਿਤਾ ਕੋਲ ਨਾਕਾਬੰਦੀ ਦੌਰਾਨ ਤਿੰਨ ਚੋਰਾਂ ਨੂੰ 2 ਮੋਟਰਸਾਇਕਲਾਂ,2 ਟੱਚ ਮੋਬਾਇਲਾਂ ਸਣੇ ਕਾਬੂ ਕਰਕੇ ਅਗਲੇਰੀ ਕਾਰਵਾਈ ਕਰਨ ਬਾਰੇ ਜਾਣਕਾਰੀ ਮਿਲੀ ਹੈ। ਡੀ.ਐਸ.ਪੀ ਤਪਾ ਬਲਜੀਤ ਸਿੰਘ ਬਰਾੜ ਨੇ ਇੱਕ ਪਰੈਸ਼ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਮਹਿਤਾ ਰੋਡ ਤੇ ਨਾਕੇਬੰਦੀ ਦੌਰਾਨ 2 ਬਿਨਾਂ ਨੰਬਰੀ ਸਿਲਵਰ ਰੰਗ ਦੇ ਮੋਟਰਸਾਇਕਲ ਸਵਾਰਾਂ ਨੂੰ ਰੋਕਿਆਂ ਜਿਨ੍ਹਾਂ ਆਪਣੀ ਪਹਿਚਾਣ ਰਵੀ ਸਿੰਘ ਪੁੱਤਰ ਜਗਦੀਸ਼ ਰਾਮ, ਮੀਤ ਸਿੰਘ ਪੁੱਤਰ ਗੋਰਾ ਸਿੰਘ ਅਤੇ ਓਮ ਪ੍ਰਕਾਸ਼ ਪੁੱਤਰ ਮੋਰ ਰਾਮ ਵਾਸੀਆਨ ਬਾਜੀਗਰ ਬਸਤੀ ਤਪਾ ਦੱਸਿਆ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨੇ 3 ਏਕੜ ਖੜ੍ਹੀ ਕਣਕ ’ਤੇ ਚਲਾਇਆ ਟਰੈਕਟਰ

ਪੁੱਛਗਿੱਛ ’ਤੇ ਫੜ੍ਹੇ ਨੋਜਵਾਨਾਂ ਨੇ ਮੰਨਿਆ ਕਿ ਉਨ੍ਹਾਂ ਇਹ ਮੋਟਰਸਾਇਕਲ ਬਰਨਾਲਾ ਅਤੇ ਤਪਾ ਤੋਂ ਚੋਰੀ ਕੀਤੇ ਹਨ,ਚੋਰਾਂ ਤੋਂ 2 ਟੱਚ ਮੋਬਾਇਲ ਜੋ ਉਨ੍ਹਾਂ ਤਪਾ ਦੇ ਦਰਾਜ ਫਾਟਕ ਅਤੇ ਤਾਜੋ ਰੋਡ ਤੋਂ ਖੋਹੇ ਹਨ ਵੀ ਬਰਾਮਦ ਕੀਤੇ ਹਨ। ਡੀ.ਐਸ.ਪੀ. ਤਪਾ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਦੇ ਹੋਰ ਸਾਥੀ ਜੋ ਪੁਲਸ ਦੀ ਗਿ੍ਰਫਤ ਤੋਂ ਬਾਹਰ ਹਨ,ਪੁਲਸ ਉਨ੍ਹਾਂ ਚੋਰਾਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੇ ਟਿਕਾਣਿਆਂ ਤੇ ਭੇਜੀਆਂ ਗਈਆਂ ਹਨ ਜਿਨ੍ਹਾਂ ਨੂੰ ਫੜ੍ਹ ਕੇ ਵੱਡੇ ਖੁਲਾਸੇ ਹੋਣਗੇ। ਪੁਲਸ ਅਨੁਸਾਰ ਫੜ੍ਹੇ ਗਏ ਚੋਰਾਂ ਦਾ ਮੈਡੀਕਲ ਕਰਵਾ ਕੇ ਅੱਜ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਹੋਰ ਬਰਾਮਦਗੀ ਕਰਵਾਈ ਜਾਵੇਗੀ। ਇਸ ਮੋਕੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ,ਥਾਣੇਦਾਰ ਮੱਖਣ ਸਿੰਘ,ਮੁਨਸ਼ੀ ਮਨਜਿੰਦਰ ਸਿੰਘ,ਕਿਰਪਾਲ ਸਿੰਘ,ਗੁਰਮੀਤ ਸਿੰਘ,ਜਗਜੀਤ ਸਿੰਘ ਨੇ ਦੱਸਿਆ ਕਿ ਉਕਤ ਗਿਰੋਹ ਨੂੰ ਫੜਨ ਨਾਲ ਸ਼ਹਿਰ ਦੇ ਲੋਕ ਹੁਣ ਅਮਨ ਸ਼ਾਂਤੀ ਨਾਲ ਰਹਿ ਰਹੇ ਹਨ।

ਇਹ ਵੀ ਪੜ੍ਹੋ: ਲੋਹੇ ਦੀ ਰਾਡ ਮਾਰ ਕੇ ਵਿਅਕਤੀ ਨੂੰ ਦਿੱਤੀ ਬੇਰਹਿਮ ਮੌਤ, ਭਰਾ ਨੇ ਸੁਣਾਈ ਦਰਦਭਰੀ ਦਾਸਤਾਨ


Shyna

Content Editor Shyna