ਮਾਂ ਬੋਲੀ ਨੂੰ ਬਣਦਾ ਦਰਜਾ ਦਿਵਾਉਣ ਲਈ ਖਹਿਰਾ ਨੂੰ ਦਿੱਤਾ ਮੰਗ-ਪੱਤਰ

12/11/2018 10:45:35 AM

ਮਾਨਸਾ (ਮਿੱਤਲ)— ਜ਼ਿਲੇ ਦੇ ਪਿੰਡ ਬੁਰਜ ਹਰੀ ਵਿਖੇ ਇਨਸਾਫ ਮਾਰਚ ਦੇ ਇਕ ਪੜਾਅ ਦੌਰਾਨ ਪੰਜਾਬੀ ਮਾਂ-ਬੋਲੀ ਪ੍ਰਸਾਰ ਭਾਈਚਾਰੇ ਦੇ ਮੈਂਬਰਾਂ ਨੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਇਕ ਮੰਗ-ਪੱਤਰ ਦਿੱਤਾ ਤਾਂ ਜੋ ਪੰਜਾਬੀ ਮਾਂ-ਬੋਲੀ ਦੀ ਚੜ੍ਹਦੀ ਕਲਾ ਲਈ ਹੁਣ ਤੱਕ ਪਾਸ ਹੋਏ ਵੱਖ-ਵੱਖ ਕਾਨੂੰਨਾਂ ਨੂੰ ਅਮਲੀ ਰੂਪ 'ਚ ਲਾਗੂ ਕਰ ਕੇ ਮਾਂ-ਬੋਲੀ ਦਾ ਬਣਦਾ ਮਾਣ-ਸਨਮਾਨ ਬਹਾਲ ਕੀਤਾ ਜਾ ਸਕੇ। ਸੁਖਪਾਲ ਖਹਿਰਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਜਿਥੇ ਪੰਜਾਬ ਨੂੰ ਵੱਖ-ਵੱਖ ਸਮੱਸਿਆਵਾਂ ਨੇ ਆ ਘੇਰਿਆ ਹੈ, ਉਥੇ ਮਾਂ-ਬੋਲੀ ਦਾ ਵਿਕਾਸ ਹੋਣ ਦੀ ਥਾਂ ਨਿਘਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ 'ਚ ਭਾਈਚਾਰੇ ਵਲੋਂ ਮਾਂ-ਬੋਲੀ ਦੇ ਪ੍ਰਚਾਰ ਲਈ ਦਿੱਤੇ ਇਨ੍ਹਾਂ ਨੁਕਤਿਆਂ ਨੂੰ ਜ਼ਰੂਰ ਪ੍ਰਚਾਰਨਗੇ।

ਇਸ ਮੌਕੇ ਹਲਕਾ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ, ਪੰਜਾਬੀ ਪ੍ਰਸਾਰ ਭਾਈਚਾਰੇ ਦੀ ਲੁਧਿਆਣਾ ਇਕਾਈ ਤੋਂ ਹਰਬਖਸ਼ ਸਿੰਘ ਗਰੇਵਾਲ, ਮਾਨਸਾ ਇਕਾਈ ਦੇ ਕੁਲਵੰਤ ਸਿੰਘ, ਤੇਜਿੰਦਰ ਸਿੰਘ, ਜਗਦੀਪ ਸਿੰਘ, ਗੁਰਦੀਪ ਸਿੰਘ ਮਾਨਸਾ ਖੁਰਦ ਆਦਿ ਹਾਜ਼ਰ ਸਨ।


cherry

Content Editor

Related News