ਬੇਟੇ ਦੀ 13 ਸਾਲ ਦੀ ਪ੍ਰੇਮਿਕਾ ਨੂੰ ਘਰ ਲਿਆਉਣ ਲਈ ਮਾਂ ਨੇ ਹਾਈਕੋਰਟ ''ਚ ਲਾਈ ਗੁਹਾਰ

Friday, Jun 09, 2023 - 06:12 PM (IST)

ਬੇਟੇ ਦੀ 13 ਸਾਲ ਦੀ ਪ੍ਰੇਮਿਕਾ ਨੂੰ ਘਰ ਲਿਆਉਣ ਲਈ ਮਾਂ ਨੇ ਹਾਈਕੋਰਟ ''ਚ ਲਾਈ ਗੁਹਾਰ

ਚੰਡੀਗੜ੍ਹ- ਆਪਣੇ ਬੇਟੇ ਦੀ 13 ਸਾਲ ਦੀ ਪ੍ਰੇਮਿਕਾ ਨੂੰ ਨਾਰੀ ਨਿਕੇਤਨ ਤੋਂ ਆਪਣੇ ਘਰ ਲੈ ਕੇ ਆਉਣ ਲਈ ਮੁੰਡੇ ਦੀ ਮਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਗੁਹਾਰ ਲਗਾਈ ਹੈ। ਹਾਈਕੋਰਟ ਨੇ ਇਸ ਮਾਮਲੇ ਵਿਚ ਹਰਿਆਣਾ ਸਰਕਾਰ ਅਤੇ ਕੁੜੀ ਦੀ ਪਰਿਵਾਰ ਵਾਲਿਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ। ਉਸ ਦੇ ਨਾਲ ਹੀ ਸਟੇਟਸ ਰਿਪੋਰਟ ਵੀ ਮੰਗੀ ਹੈ। 

ਕਰਨਾਲ ਵਾਸੀ ਮਹਿਲਾ ਨੇ ਪਟੀਸ਼ਨ ਦਾਖ਼ਲ ਕਰਕੇ ਦੱਸਿਆ ਕਿ ਉਸ ਦਾ ਬੇਟਾ 19 ਸਾਲ ਦਾ ਹੈ ਅਤੇ ਉਹ ਇਕ ਕੁੜੀ ਨੂੰ ਪਿਆਰ ਕਰਦਾ ਹੈ। ਕੁੜੀ ਅਜੇ ਨਾਬਾਲਗ ਹੈ। ਕੁੜੀ ਉਸ ਦੇ ਪੁੱਤ ਨਾਲ ਵਿਆਹ ਕਰਨਾ ਚਾਹੁੰਦੀ ਹੈ ਜਦਕਿ ਉਸ ਦੇ ਪਰਿਵਾਰ ਵਾਲੇ ਇਸ ਵਿਆਹ ਦੇ ਖ਼ਿਲਾਫ਼ ਹਨ ਅਤੇ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕੋਰਟ ਨੂੰ ਦੱਸਿਆ ਕਿ ਕੁੜੀ ਉਸ ਦੇ ਬੇਟੇ ਨਾਲ ਹੀ ਰਹਿਣਾ ਚਾਹੁੰਦੀ ਹੈ। ਅਜਿਹੇ ਵਿਚ ਉਹ ਆਪਣੇ ਘਰੋਂ ਭੱਜ ਕੇ ਉਨ੍ਹਾਂ ਦੇ ਘਰ ਆ ਗਈ। ਇਸ ਦੇ ਚਲਦਿਆਂ ਨਾਬਾਲਗ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। 

ਇਹ ਵੀ ਪੜ੍ਹੋ- ਭਾਰੀ ਮੀਂਹ ਮਗਰੋਂ ਗਰਮੀ ਕੱਢਾਉਣ ਲੱਗੀ ਵੱਟ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਸ਼ਿਕਾਇਤ 'ਤੇ ਪੁਲਸ ਨੇ ਕੁੜੀ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ। ਉਥੇ ਵੀ ਨਾਬਾਲਗ ਨੇ ਬਿਆਨ ਵਿਚ ਕਿਹਾ ਕਿ ਉਹ ਨਾਲ ਰਹਿਣਾ ਚਾਹੁੰਦੀ ਹੈ ਪਰ ਮੈਜਿਸਟ੍ਰੇਟ ਨੇ ਗੱਲ ਨਹੀਂ ਸੁਣੀ ਅਤੇ ਉਸ ਨੂੰ ਪਾਨੀਪਤ ਨਿਕੇਤਨ ਭੇਜ ਦਿੱਤਾ। ਪਟੀਸ਼ਨ ਕਰਤਾ ਨਾਰੀ ਨਿਕੇਤਨ ਵਿਚ ਆਪਣੇ ਪੁੱਤ ਦੀ ਪ੍ਰੇਮਿਕਾ ਨੂੰ ਮਿਲਣ ਲਈ ਗਈ ਅਤੇ ਉਥੋਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਉਸ ਨੂੰ ਉਨ੍ਹਾਂ ਨਾਲ ਭੇਜ ਦਿੱਤਾ ਜਾਵੇ। ਪ੍ਰਬੰਧਕਾਂ ਨੇ ਕਿਹਾ ਕਿ ਕੁੜੀ ਨੂੰ ਕੋਰਟ ਦੇ ਆਦੇਸ਼ ਦੇ ਬਿਨਾਂ ਨਹੀਂ ਭੇਜਿਆ ਜਾਵੇਗਾ। 

ਇਹ ਵੀ ਪੜ੍ਹੋ- ਖੰਨਾ 'ਚ ਪ੍ਰੇਮੀ ਨੇ ਡਾਂਸਰ ਪ੍ਰੇਮਿਕਾ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ ਕੀਤਾ ਲੂ ਕੰਡੇ ਕਰ ਦੇਣ ਵਾਲਾ ਕਾਰਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News