ਜ਼ਿਆਦਾਤਰ ਪੈਟਰੋਲ ਪੰਪਾਂ ’ਤੇ ਗਾਹਕਾਂ ਨੂੰ ਅਧਿਕਾਰਾਂ ਦੀ ਨਹੀਂ ਦਿੱਤੀ ਜਾਂਦੀ ਜਾਣਕਾਰੀ

Tuesday, Oct 02, 2018 - 07:13 AM (IST)

ਜ਼ਿਆਦਾਤਰ ਪੈਟਰੋਲ ਪੰਪਾਂ ’ਤੇ ਗਾਹਕਾਂ ਨੂੰ ਅਧਿਕਾਰਾਂ ਦੀ ਨਹੀਂ ਦਿੱਤੀ ਜਾਂਦੀ ਜਾਣਕਾਰੀ

ਲੁਧਿਆਣਾ, (ਖੁਰਾਣਾ)- ਪੈਟਰੋਲੀਅਮ ਕੰਪਨੀਆਂ ਵਲੋਂ ਜਾਰੀ ਗਾਈਡ ਲਾਈਨਜ਼ ਦੇ ਅਨੁਸਾਰ ਕੋਈ ਵੀ ਆਮ ਵਿਅਕਤੀ ਕਿਸੇ ਵੀ ਪੈਟਰੋਲ ਪੰਪ ’ਤੇ ਜਾ ਕੇ ਪੈਟਰੋਲੀਅਮ ਪਦਾਰਥ ਦੀ ਸ਼ੁੱਧਤਾ ਅਤੇ ਮਾਪ (ਕੁਆਲਿਟੀ ਐਂਡ ਕੁਅਾਂਟਿਟੀ) ਸਮੇਤ ਪੈਟਰੋਲ ਅਤੇ ਡੀਜ਼ਲ ਦੀ ਡੈਨਸਟੀ (ਤੇਲ ਦੇ ਗਾਡ਼੍ਹੇਪਨ) ਜਾਂਚ ਕਰ ਸਕਦਾ ਹੈ।  
ਤੇਲ ਕੰਪਨੀਆਂ ਵਲੋਂ ਸਭ ਲਈ ਹਰੇਕ ਪੈਟਰੋਲ ਪੰਪ ’ਤੇ ਮਾਪ-ਤੋਲ ਵਿਭਾਗ ਵਲੋਂ ਸੈਟੀਫਾਈਡ 5 ਲਿਟਰ ਦਾ ਪੈਮਾਨਾ ਮਾਪ ਜਾਰ, ਤੇਲ ਦੀ ਡੈਨਸਟੀ ਮਾਪਣ  ਲਈ ਹਾਈਡ੍ਰੋਮੀਟਰ ਜਾਂ ਪੈਟਰੋਲ ਅਤੇ ਡੀਜ਼ਲ ਵਿਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨੂੰ ਜਾਂਚਣ ਲਈ ਫਿਲਟਰ ਪੇਪਰ ਮੁਹੱਈਆ ਕਰਵਾਏ ਜਾਂਦੇ ਹਨ। ਨਿਯਮਾਂ ਮੁਤਾਬਕ ਕੋਈ ਵੀ ਪੈਟਰੋਲ ਪੰਪ ਡੀਲਰ ਗਾਹਕਾਂ ਨੂੰ ਤੇਲ ਦੀ ਜਾਂਚ ਸ਼ੁੱਧਤਾ ਆਦਿ ਜਾਂਚਣ ਤੋਂ ਇਨਕਾਰ ਨਹੀਂ ਕਰ ਸਕਦਾ।
ਤੇਲ ਦੀ ਸਹੀ ਮਾਤਰਾ ਦੀ ਕਿਵੇਂ ਕਰੀਏ ਜਾਂਚ 
ਜੇਕਰ ਗਾਹਕ ਦੇ ਮਨ ’ਚ ਇਹ ਸ਼ੱਕ ਬਣਦਾ ਹੈ ਕਿ ਉਸ ਦੇ ਵਾਹਨ ’ਚ ਸਬੰਧਤ ਪੈਟਰੋਲ ਪੰਪ ਦੇ ਕਰਿੰਦੇ ਵਲੋਂ ਵਸੂਲੀ ਗਈ ਕੀਮਤ ਤੋਂ ਘੱਟ ਤੇਲ ਭਰਿਆ ਜਾ ਰਿਹਾ ਹੈ ਜਾਂ ਫਿਰ ਮਸ਼ੀਨ ਨਾਲ ਛੇ਼ੜ ਛਾੜ ਕੀਤੀ ਗਈ ਤਾਂ ਉਹ ਆਪਣੇ ਸ਼ੱਕ ਨੂੰ ਦੂਰ ਕਰਨ ਲਈ ਜਿੱਥੇ ਸਭ  ਤੋਂ ਪਹਿਲਾਂ ਵਾਹਨ ’ਚ ਤੇਲ ਭਰਵਾਉਣ ਤੋਂ ਪਹਿਲਾਂ ਮੀਟਰ ’ਤੇ ਜ਼ੀਰੋ ਜਾਂਚ ਲਵੇ, ਉਥੇ ਪੰਪ ’ਤੇ ਮੌਜੂਦ 5 ਲਿਟਰ ਦੇ ਪੈਮਾਨੇ ’ਚ ਨੋਜ਼ਲ ਤੋਂ ਸਿੱਧੇ ਜਾਰ ’ਚ 5 ਲਿਟਰ ਤੇਲ ਭਰਨ ਦੀ ਮੰਗ ਕਰ ਕੇ ਇਸ ਦੌਰਾਨ ਇਹ ਦੇਖਣਾ ਜ਼ਰੂਰੀ ਹੋਵੇਗਾ ਕਿ ਕਰਿੰਦੇ ਮਸ਼ੀਨ ’ਤੇ 5 ਲਿਟਰ ਤੇਲ ਫੀਡ ਕਰ ਕੇ ਪੈਮਾਨੇ ਨੂੰ ਜਦ ਭਰਿਆ ਹੈ ਤਾਂ ਮਸ਼ੀਨ ਅਤੇ ਪੈਮਾਨਾ ਇਕ ਸਾਮਾਨ 5 ਲਿਟਰ ਤੇਲ ’ਤੇ ਮੋਹਰ ਲਾ ਰਹੇ ਹਨ ਜਾਂ ਨਹੀਂ। 


Related News