ਮੁੱਦਕੀ ਵਿਖੇ ਮੱਛਰਾਂ ਦੀ ਭਰਮਾਰ; ਰਾਤ ਨੂੰ ਮੱਛਰ ਫੈਲਾਉਂਦੇ ਹਨ ਆਤੰਕ

Sunday, Apr 12, 2026 - 05:14 AM (IST)

ਮੁੱਦਕੀ ਵਿਖੇ ਮੱਛਰਾਂ ਦੀ ਭਰਮਾਰ; ਰਾਤ ਨੂੰ ਮੱਛਰ ਫੈਲਾਉਂਦੇ ਹਨ ਆਤੰਕ

ਮੁੱਦਕੀ/ਘੱਲ ਖੁਰਦ (ਰੰਮੀ ਗਿੱਲ) – ਮੁੱਦਕੀ ਵਿਖੇ ਮੱਛਰਾਂ ਦੀ ਭਰਮਾਰ ਪਾਈ ਜਾ ਰਹੀ ਹੈ। ਜਿਸ ਕਾਰਨ ਕਸਬਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਇੱਥੇ ਲਗਾਤਾਰ ਹੋਈਆਂ ਬਾਰਿਸ਼ਾਂ ਤੋਂ ਬਾਅਦ ਵੱਡੇ ਪੱਧਰ ਉੱਪਰ ਮੱਛਰ ਪੈਦਾ ਹੋ ਗਿਆ ਹੈ। ਜਿਸ ਕਾਰਨ ਸ਼ਾਮ ਨੂੰ ਬਾਹਰ ਬੈਠੇ ਜਾਂ ਰਾਤ ਨੂੰ ਬਾਹਰ ਸੁੱਤੇ ਪਏ ਬੱਚਿਆਂ, ਬਜ਼ੁਰਗਾਂ ਅਤੇ ਆਮ ਲੋਕਾਂ ਉੱਪਰ ਵੱਡੀ ਗਿਣਤੀ ’ਚ ਇਕੱਠੇ ਹੋਏ ਮੱਛਰ ਪੂਰੀ ਤਰ੍ਹਾਂ ਹਮਲਾਵਰ ਹੋ ਕੇ ਟੁੱਟ ਪੈਂਦੇ ਹਨ। ਸ਼ਾਮ ਤੋਂ ਬਾਅਦ ਮੱਛਰਾਂ ਦੀ ਗਿਣਤੀ ਇਕ ਦਮ ਵਧ ਜਾਂਦੀ ਹੈ ਅਤੇ ਇਨ੍ਹਾਂ ਮੱਛਰਾਂ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਲੋਕਾਂ ਨੇ ਕਿਹਾ ਕਿ ਜੇਕਰ ਕਸਬੇ ਵਿਖੇ ਜਲਦੀ ਹੀ ਮੱਛਰਮਾਰ ਦਵਾਈ ਨਾ ਛਿੜਕਾਈ ਗਈ ਤਾਂ ਮੱਛਰਾਂ ਕਾਰਨ ਬੀਮਾਰੀਆਂ ਫੈਲਣ ਦੀ ਪੂਰੀ-ਪੂਰੀ ਸੰਭਾਵਨਾ ਬਣ ਸਕਦੀ ਹੈ।

ਕਸਬਾ ਵਾਸੀਆਂ ਨੇ ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਤੋਂ ਮੰਗ ਕੀਤੀ ਕਿ ਕਸਬੇ ਵਿਖੇ ਜਲਦੀ ਤੋਂ ਜਲਦੀ ਮੱਛਰਮਾਰ ਦਵਾਈ ਦਾ ਛਿੜਕਾਅ ਕਰਵਾਇਆ ਜਾਵੇ, ਤਾਂ ਜੋ ਲੋਕਾਂ ਨੂੰ ਮੱਛਰਾਂ ਕਾਰਨ ਹੋ ਰਹੀ ਪ੍ਰੇਸ਼ਾਨੀ ਤੋਂ ਫੌਰੀ ਤੌਰ ’ਤੇ ਰਾਹਤ ਮਿਲ ਸਕੇ l

ਕੀ ਕਹਿੰਦੇ ਹਨ ਕਾਰਜ ਸਾਧਕ ਅਫ਼ਸਰ
ਨਗਰ ਪੰਚਾਇਤ ਮੁੱਦਕੀ ਦੇ ਕਾਰਜ ਸਾਧਕ ਅਫ਼ਸਰ ਜਗਦੀਸ਼ ਰਾਏ ਗਰਗ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਮੱਛਰਾਂ ਦੇ ਖਾਤਮੇਂ ਲਈ ਨਗਰ ਪੰਚਾਇਤ ਵੱਲੋਂ ਆਉਂਣ ਵਾਲੇ ਦਿਨਾਂ ’ਚ ਸਾਰੇ ਕਸਬੇ ’ਚ ਮੱਛਰਮਾਰ ਦਵਾਈ ਦਾ ਛਿੜਕਾਅ ਕਰਵਾਇਆ ਜਾਵੇਗਾ ਅਤੇ ਨਾਲ ਹੀ ਫੌਗਿੰਗ ਸਪਰੇਅ ਵੀ ਕਰਵਾਈ ਜਾਵੇਗੀ। ਇਸ ਮੌਕੇ ਨਗਰ ਪੰਚਾਇਤ ਮੁੱਦਕੀ ਦਾ ਸਟਾਫ ਹਾਜ਼ਰ ਸੀ।
 


author

Inder Prajapati

Content Editor

Related News