ਕਿਸਾਨ ਅੰਦੋਲਨ ਦੌਰਾਨ ਹੁਣ ਤਕ ਦੋ ਦਰਜ਼ਨ ਤੋਂ ਜ਼ਿਆਦਾ ਕਿਸਾਨਾਂ ਦੀ ਮੌਤ

12/17/2020 12:45:26 AM

ਬਠਿੰਡਾ,(ਜ.ਬ.)- ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਦੇ ਬਾਰਡਰਾਂ ’ਤੇ ਬੀਤੀ ਰਾਤ 26 ਨਵੰਬਰ ਤੋਂ ਚੱਲ ਰਹੇ ਅੰਦੋਲਨ ਦੌਰਾਨ ਹੁਣ ਤਕ ਲਗਭਗ 2 ਦਰਜ਼ਨ ਤੋਂ ਜ਼ਿਆਦਾ ਕਿਸਾਨਾਂ ਅਤੇ ਹੋਰ ਲੋਕਾਂ ਦੀ ਮੌਤ ਹੋ ਗਈ। ਬੇਸ਼ੱਕ ਮੌਤ ਦੇ ਮੂੰਹ ’ਚ ਗਏ ਕਿਸਾਨਾਂ ’ਚ ਵੱਡੀ ਗਿਣਤੀ ’ਚ ਪੰਜਾਬ ਦੇ ਕਿਸਾਨਾਂ ਦੀ ਹੈ ਪਰ ਇਸ ’ਚ ਹਰਿਆਣਾ ਅਤੇ ਹੋਰ ਸੂਬਿਆਂ ਦੇ ਕਿਸਾਨ ਵੀ ਸ਼ਾਮਲ ਹਨ। ਕੁਝ ਕਿਸਾਨ ਸੜਕ ’ਤੇ ਹੋਰ ਹਾਦਸਿਆਂ ਦਾ ਸ਼ਿਕਾਰ ਹੋਏ, ਜਦਕਿ ਕੁਝ ਕਿਸਾਨਾਂ ਦੀ ਮੌਤ ਠੰਡ ਨਾਲ ਹੋਈ। ਅੰਦੋਲਨ ’ਚ ਸ਼ਾਮਲ ਕੁਝ ਬਜ਼ੁਰਗ ਕਿਸਾਨ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਗਏ। ਉਕਤ ਕਿਸਾਨਾਂ ਤੋਂ ਇਲਾਵਾ ਕੁਝ ਸਮਾਜਿਕ ਸੰਗਠਨਾਂ ਦੇ ਨੇਤਾ ਅਤੇ ਅੰਦੋਲਨ ’ਚ ਸ਼ਾਮਲ ਕੁਝ ਲੋਕ ਵੀ ਅੰਦੋਲਨ ਦੀ ਭੇਟ ਚੜ੍ਹ ਗਏ।

ਅੰਦੋਲਨ ਦੌਰਾਨ ਪਿਛਲੇ ਲਗਭਗ 20 ਦਿਨਾਂ ਦੇ ਦੌਰਾਨ ਮਾਰੇ ਗਏ ਕਿਸਾਨਾਂ ਅਤੇ ਹੋਰ ਲੋਕਾਂ ’ਚ ਸਾਥੀ ਯਸ਼ਪਾਲ ਮਹਿਲ ਕਲਾਂ, ਹੰਸਾ ਸਿੰਘ ਨਾਟਕਕਾਰ, ਜੋਗਿੰਦਰ ਸਿੰਘ ਚੀਮਾ ਖੁਰਦ, ਤੇਜ਼ ਕੌਰ ਵਰੇ ਮਾਨਸਾ, ਮੇਘਰਾਜ ਨਾਗਰੀ, ਜੁਗਰਾਜ ਸਿੰਘ, ਗੁੜੱਦੀ ਮਾਨਸਾ, ਅਜੇ ਕੁਮਾਰ ਸੋਨੀਪਤ ਹਰਿਆਣਾ, ਧੰਨਾ ਸਿੰਘ ਕਾਲਾਵਾਲੀ, ਜਨਕ ਰਾਜ ਬਰਨਾਲਾ, ਗੱਜਣ ਸਿੰਘ ਲੁਧਿਆਣਾ, ਗੁਰਜੰਟ ਸਿੰਘ ਮਾਨਸਾ, ਕ੍ਰਿਸ਼ਨ ਲਾਲ ਗੁਪਤਾ ਸੰਗਰੂਰ, ਕਿਤਾਬ ਸਿੰਘ ਜੀਂਦ, ਲਖਵੀਰ ਸਿੰਘ ਬਠਿੰਡਾ, ਸੁਰਿੰਦਰ ਸਿੰਘ ਨਵਾਂ ਸ਼ਹਿਰ, ਮੇਵਾ ਸਿੰਘ ਮੋਗਾ, ਰਾਮ ਮੇਹਰ ਹਿਸਾਰ, ਕਾਹਨ ਸਿੰਘ ਧਨੇਰ ਬਰਨਾਲਾ, ਗੁਰਬਚਨ ਸਿੰਘ ਭਿੰਡਰ ਖੁਰਦ ਮੋਗਾ, ਗੁਰਮੇਲ ਕੌਰ ਬਠਿੰਡਾ, ਬਲਵੀਰ ਸਿੰਘ ਰਾਜਾਸ਼ਾਸੀ ਅ੍ਰੰਮਿਤਸਰ, ਭਾਗ ਸਿੰਘ ਬੱਦੋਵਾਲ, ਗੁਰਮੀਤ ਸਿੰਘ ਕੰਡਾਲਾ ਮੋਹਾਲੀ ਅਤੇ ਸਵਰਨਦਾਸ ਗੁਰਦਾਸ ਸ਼ਾਮਲ ਹਨ। ਇਸ ਤੋਂ ਇਲਾਵਾ ਬੀਤੇ ਦਿਨੀਂ ਦਿੱਲੀ ਧਰਨੇ ਤੋਂ ਆ ਰਹੇ ਸਫੇੜਾ ਦੇ 2 ਕਿਸਾਨਾਂ ਲਾਭ ਸਿੰਘ ਅਤੇ ਗੁਰਮੀਤ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਦੋ ਹੋਰ ਕਿਸਾਨ ਸੁਖਦੇਵ ਸਿੰਘ ਵਾਸੀ ਡਡਿਆਨਾ ਅਤੇ ਦੀਪ ਸਿੰਘ ਵਾਸੀ ਖਰੜ ਹਾਦਸੇ ਦਾ ਸ਼ਿਕਾਰ ਹੋ ਗਏ ਸਨ।


Bharat Thapa

Content Editor

Related News