ਮੋਗਾ : ਤੇਜ਼ ਰਫਤਾਰ ਦਾ ਕਹਿਰ, ਕੈਮਰੇ 'ਚ ਕੈਦ ਹੋਇਆ ਮੌਤ ਦਾ ਤਾਂਡਵ
Monday, Dec 09, 2019 - 03:31 PM (IST)

ਮੋਗਾ (ਗੋਪੀ, ਵਿਪਨ) : ਮੋਗਾ ਦੇ ਸੰਤ ਗੁਲਾਬ ਸਿੰਘ ਨਗਰ ਚੜਿੱਕ ਰੋਡ 'ਤੇ ਪੈਦਲ ਜਾ ਰਹੀ ਔਰਤ ਨੂੰ ਤੇਜ਼ ਰਫਤਾਰ ਵੈਗਨਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੀ ਇਕ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ-ਸਾਫ ਦੇਖਿਆ ਜਾ ਸਕਦਾ ਹੈ ਕਿਵੇਂ ਇਕ ਮਹਿਲਾ ਹੱਥ 'ਚ ਭਾਂਡੇ ਫੜ੍ਹੀ ਸੜਕ ਕਿਨਾਰੇ ਜਾ ਰਹੀ ਹੈ ਅਤੇ ਇਸ ਦੌਰਾਨ ਪਿੱਛਿਓਂ ਅਚਾਨਕ ਇਕ ਤੇਜ਼ ਰਫਤਾਰ ਕਾਰ ਮਹਿਲਾ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਮਹਿਲਾ ਹਵਾ 'ਚ ਉਛਲਦੀ ਹੋਈ ਸੜਕ 'ਤੇ ਜਾ ਡਿੱਗੀ। ਇਸ ਦੌਰਾਨ ਦੂਜੀ ਮਹਿਲਾ ਰਾਹਗੀਰਾਂ ਕੋਲੋਂ ਮਦਦ ਮੰਗਦੀ ਹੈ ਪਰ ਕੋਈ ਉਸ ਦੀ ਮਦਦ ਲਈ ਨਹੀਂ ਰੁੱਕਦਾ ਤੇ ਰਾਹਗੀਰ ਇਸ ਖੌਫਨਾਕ ਮੰਜ਼ਰ ਨੂੰ ਦੇਖ ਕੇ ਜਾਂਦੇ ਰਹੇ।
ਮ੍ਰਿਤਕ ਮਹਿਲਾ ਦੀ ਪਛਾਣ ਕੁਲਦੀਪ ਕੌਰ ਉਮਰ 52 ਸਾਲ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਦੀਪ ਕੌਰ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਦੀ ਪਤਨੀ ਦੇ ਪੀ.ਏ. ਕੁਲਵੰਤ ਸਿੰਘ ਦੀ ਮਾਂ ਹੈ।