ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਮੌਤ

Saturday, Feb 15, 2020 - 11:29 AM (IST)

ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਮੌਤ

ਮੋਗਾ (ਸੰਜੀਵ ਗੁਪਤਾ) : ਕਸਬਾ ਕੋਟ ਇਸੇ ਖਾਂ ਵਿਚ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਛੋਟਾ ਹਾਥੀ ਜੋ ਕਿ ਫਿਰੋਜ਼ਪੁਰ ਪਾਸਿਓਂ ਆ ਰਿਹਾ ਸੀ, ਨੇ ਸਕੂਟਰੀ 'ਤੇ ਸਵਾਰ ਹੋ ਕੇ ਪਿੰਡ ਸਈਦ ਮੁਹੰਮਦ ਖਾਨ ਤੋਂ ਫਿਰੋਜ਼ਪੁਰ ਜਾ ਰਹੇ 2 ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਗੁਰਮੁਖ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਵਿਅਕਤੀ ਟਹਿਲ ਸਿੰਘ ਨੂੰ ਗੰਭੀਰ ਹਾਲਤ ਵਿਚ ਐਂਬੂਲੈਂਸ ਜ਼ਰੀਏ ਕੋਟ ਇਸੇ ਖਾਂ ਦੇ ਸਿਵਲ ਹਪਸਤਾਲ ਵਿਚ ਦਾਖਲ ਕਰਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਹਿਲਾਂ ਮੋਗਾ ਦੇ ਸਿਵਲ ਹਪਸਤਾਲ ਰੈਫਰ ਕੀਤਾ ਅਤੇ ਫਿਰ ਫਰੀਦਕੋਟ ਲਈ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।


author

cherry

Content Editor

Related News