ਮੋਦੀ ਨੇ ਵਿਦੇਸ਼ਾਂ ਦੀਆਂ ਸੈਰਾਂ ''ਤੇ ਅਰਬਾਂ ਰੁਪਏ ਖਰਚ ਕੇ ਲੋਕਾਂ ਨੂੰ ਬਣਾਇਆ ਗਰੀਬ : ਵੜਿੰਗ

04/22/2019 9:05:01 PM

ਮਾਨਸਾ, (ਮਿੱਤਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੰਗੇ ਦਿਨ ਆਉਣ ਦੇ ਵਾਅਦੇ ਕਰ ਕੇ 5 ਸਾਲ ਲੰਘਾ ਦਿੱਤੇ ਪਰ ਇਹ ਚੰਗੇ ਦਿਨ ਆਉਣ ਦੀ ਬਜਾਏ ਨੋਟਬੰਦੀ ਤੇ ਜੀ.ਐੱਸ.ਟੀ. ਆਦਿ ਨਵੇਂ ਟੈਕਸ ਲਾ ਕੇ ਜਿੱਥੇ 50 ਲੱਖ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਉਥੇ ਹੀ ਦੇਸ਼ ਨੂੰ ਭਾਰੀ ਆਰਥਿਕਤਾ ਦਾ ਸਾਹਮਣਾ ਕਰਨਾ ਪਿਆ। ਉਕਤ ਪ੍ਰਗਟਾਵਾ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਥੇ ਪਾਰਟੀ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵਲੋਂ 92 ਦੇਸ਼ਾਂ ਦੀ ਸੈਰ ਕਰ ਕੇ 20 ਅਰਬ 12 ਕਰੋੜ ਰੁਪਏ ਖਰਚ ਕਰ ਕੇ ਲੋਕਾਂ ਨੂੰ ਹੋਰ ਗਰੀਬ ਬਣਾ ਦਿੱਤਾ ਹੈ। ਜਦੋਂ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ 'ਚ ਆਰਥਿਕ ਪੱਖੋ ਪੱਛੜੇ ਲੋਕਾਂ ਨੂੰ ਹਰ ਸਾਲ 72,000 ਰੁਪਏ ਆਰਥਿਕ ਤੌਰ 'ਤੇ ਸਹਾਇਤਾ ਦੇਣ ਦਾ ਬਦਲ ਰੱਖਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ, ਕਾਂਗਰਸੀ ਆਗੂ ਗੁਰਪ੍ਰੀਤ ਕੌਰ ਗਾਗੋਵਾਲ, ਆਯੂਸ਼ੀ ਸ਼ਰਮਾ, ਗੁਰਪ੍ਰੀਤ ਵਿੱਕੀ, ਮਨਜੀਤ ਸਿੰਘ ਝਲਬੂਟੀ, ਬਲਵਿੰਦਰ ਨਾਰੰਗ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਹਾਜ਼ਰ ਸਨ।


KamalJeet Singh

Content Editor

Related News