ਆਰਟ ਆਫ ਲਿਵਿੰਗ ਸੰਸਥਾ ਨੇ ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਦੇ ਜਨਮ ਉਤਸਵ ਵੱਡੇ ਪੱਧਰ ’ਤੇ ਲਗਾਏ ਬੂਟੇ

Sunday, Jun 16, 2024 - 11:25 AM (IST)

ਆਰਟ ਆਫ ਲਿਵਿੰਗ ਸੰਸਥਾ ਨੇ ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਦੇ ਜਨਮ ਉਤਸਵ ਵੱਡੇ ਪੱਧਰ ’ਤੇ ਲਗਾਏ ਬੂਟੇ

ਮੰਡੀ ਗੋਬਿੰਦਗੜ੍ਹ (ਸੁਰੇਸ਼) - ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਆਰਟ ਆਫ਼ ਲਿਵਿੰਗ ਸੰਸਥਾ ਵੱਲੋਂ ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਦੇ ਜਨਮ ਦਿਹਾੜੇ ਦੇ ਮੌਕੇ ’ਤੇ ਫੋਕਲ ਪੁਆਇੰਟ ’ਚ ਮੈਗਾ ਬੂਟੇ ਲਗਾਉਣ ਦੀ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਅੱਜ ਨੇਪਰੇ ਚਾੜ੍ਹਿਆ ਗਿਆ ਹੈ।

ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਹਰਿਆਵਲ ਪੰਜਾਬ ਦੇ ਸੂਬਾ ਸਕੱਤਰ ਐਡਵੋਕੇਟ ਸੰਦੀਪ ਕਸ਼ਿਅਪ ਅਤੇ ਏਕ ਦਰਖਤ ਦੇਸ਼ ਦੇ ਨਾਮ ਸੰਸਥਾ ਦੇ ਜ਼ਿਲਾ ਪ੍ਰਧਾਨ ਸੰਜੀਵ ਸੂਦ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ :     ਝੂਲਾ ਅਚਾਨਕ ਹੋ ਗਿਆ ਖ਼ਰਾਬ, ਹਵਾ 'ਚ ਉਲਟੇ ਲਟਕੇ ਰਹੇ 30 ਲੋਕ

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਟ ਆਫ ਲਿਵਿੰਗ ਦੀ ਟੀਚਰ ਸੀਮਾ ਕੌਸ਼ਲ ਨੇ ਦੱਸਿਆ ਕਿ ਸੰਸਥਾ ਵੱਲੋਂ ਗੁਰੂਦੇਵ ਦੇ ਜਨਮ ਦਿਹਾੜੇ ਮੌਕੇ ਹਰ ਸਾਲ ਵੱਡੀ ਗਿਣਤੀ ’ਚ ਬੂਟੇ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਫੋਕਲ ਪੁਆਇੰਟ ’ਚ ਹੀ 7000 ਬੂਟੇ, ਇਸ ਵਾਰ ਵੀ ਲਗਭੱਗ 3000 ਬੂਟੇ, ਅੱਜ 15 ਜੂਨ ਨੂੰ 1200 ਬੂਟੇ ਅਤੇ 51 ਬੂਟੇ ਪਹਿਲਾਂ ਵਾਤਾਵਰਣ ਦਿਹਾੜੇ ’ਤੇ ਲਗਾਏ ਗਏ।

ਉਨ੍ਹਾਂ ਅੱਗੇ ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਦੇ ਸੰਦੇਸ਼ ਨੂੰ ਧਿਆਨ ’ਚ ਲਿਆਉਂਦੇ ਹੋਏ ਦੱਸਿਆ ਕਿ ਇਹ ਸਾਡੇ ’ਤੇ ਹੀ ਨਿਰਭਰ ਹੈ ਕਿ ਅਸੀ ਕਿਵੇਂ ਕੁਰਦਤ ਦੀ ਸੁਰੱਖਿਆ ਕਰਦੇ ਹਾਂ ਅਤੇ ਅਸੀ ਗਲੋਬਲ ਵਾਰਮਿੰਗ ਨੂੰ ਅਣਡਿੱਠ ਨਹੀਂ ਕਰ ਸਕਦੇ ਅਤੇ ਉਸਦੇ ਪ੍ਰਭਾਵ ਜੋ ਸਾਡੇ ਸਿਹਤ ਉੱਤੇ ਹੋ ਰਹੇ ਹਨ ਉਨ੍ਹਾਂ ਨੂੰ ਵੀ ਅਣਦੇਖਿਆਂ ਨਹੀਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ :      SBI ਨੇ ਦਿੱਤਾ ਝਟਕਾ : ਮਹਿੰਗਾ ਹੋਇਆ ਲੋਨ, ਹੁਣ ਕਰਨਾ ਪਵੇਗਾ ਜ਼ਿਆਦਾ EMI ਦਾ ਭੁਗਤਾਨ

ਉਨ੍ਹਾਂ ਕਿਹਾ ਕਿ ਸਾਨੂੰ ਇਹ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿ ਕੋਈ ਹੋਰ ਸਾਡੇ ਲਈ ਇਹ ਕਦਮ ਚੁੱਕੇ, ਸਾਨੂੰ ਆਪਣੇ ਆਪ ਅੱਗੇ ਵੱਧ ਕੇ ਆਪਣੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਜ਼ਰੂਰੀ ਕਦਮ ਚੁੱਕਣਾ ਚਾਹੀਦਾ ਹੈ।

ਇਸ ਲਈ ਵੱਧ ਤੋਂ ਵੱਧ ਦਰਖਤ ਲਗਾਉਣਾ ਚਾਹੀਦਾ ਹੈ, ਪਾਣੀ ਨੂੰ ਬਚਾਉਣ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਘਰਾਂ ਵਿਚ ਹੀ ਕੁੱਝ ਸਬਜੀਆਂ ਨੂੰ ਉਗਾਉਣਾ ਚਾਹੀਦਾ ਹੈ।

ਸੀਮਾ ਕੌਸ਼ਲ ਨੇ ਅੱਗੇ ਦੱਸਿਆ ਕਿ ਆਰਟ ਆਫ਼ ਲਿਵਿੰਗ ਵੱਲੋਂ ਜੀਵਨ ਜਿਉਣ ਦੀ ਕਲਾ ਅਤੇ ਮਨ ਨੂੰ ਸ਼ਾਂਤ ਅਤੇ ਸਥਿਰ ਰੱਖਣ ਲਈ ਸੁਦਰਸ਼ਨ ਕੀਰਿਆ, ਪ੍ਰਾਣਾਂਯਾਮ ਵੀ ਸਿਖਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਚ ਟੀਮ ਏਕ ਨਈ ਉਡ਼ਾਨ ਮਹਿਲਾ ਆਰਗੇਨਾਈਜ਼ੇਸ਼ਨ ਅਤੇ ਏਕ ਦਰਖਤ ਦੇਸ਼ ਕੇ ਨਾਮ ਸੰਸਥਾਵਾਂ ਨੇ ਅੱਗੇ ਵੱਧ ਚੜ ਕੇ ਆਪਣਾ ਸਹਿਯੋਗ ਦਿੱਤਾ।

ਇਹ ਵੀ ਪੜ੍ਹੋ :    TCS ਨੂੰ ਕਰਾਰਾ ਝਟਕਾ, ਅਮਰੀਕੀ ਅਦਾਲਤ ਨੇ 194 ਮਿਲੀਅਨ ਡਾਲਰ ਦਾ ਲਗਾਇਆ ਜੁਰਮਾਨਾ

ਇਸ ਮੌਕੇ ਟੀਮ ਏਕ ਨਈ ਉਡ਼ਾਨ ਆਰਗੇਨਾਈਜੇਸ਼ਨ ਦੀ ਪ੍ਰਧਾਨ ਨੀਤੂ ਸਿੰਘੀ ਨੇ ਦੱਸਿਆ ਕਿ ਸੰਸਥਾ ਵੱਲੋਂ ਲਗਾਤਾਰ ਬੂਟੇ ਲਗਾਏ ਜਾ ਰਹੇ ਹਨ ਅਤੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਉਦਯੋਗਪਤੀ ਸੰਜੀਵ ਸੂਦ ਅਤੇ ਸੰਦੀਪ ਕਸ਼ਿਅਪ ਨੇ ਬੂਟੇ ਲਗਾਉਣ ਦੇ ਇਸ ਕਾਰਜ ਨੂੰ ਅੱਗੇ ਵਧਾਉਣ ਲਈ ਸਮੂਹ ਸੰਸਥਾਵਾਂ ਨੂੰ ਅੱਗੇ ਆ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ।

ਅੰਤ ’ਚ ਆਰਟ ਆਫ਼ ਲਿਵਿੰਗ ਵੱਲੋਂ ਸੀਮਾ ਕੌਸ਼ਲ ਨੇ ਮੁੱਖ ਮਹਿਮਾਨ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਸੰਦੀਪ ਕਸ਼ਿਅਪ ਅਤੇ ਸੰਜੀਵ ਸੂਦ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦੇ ਕਾਰਜ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਸੀ ਸਾਰੇ ਮਿਲ ਕੇ ਇਸ ਤਰ੍ਹਾਂ ਸ਼ਹਰਿ ਵਾਸੀਆਂ ਲਈ ਇਹ ਆਕਸੀਜਨ ਦਾ ਤੋਹਫਾ ਦਿੰਦੇ ਰਹਿਣਗੇ।

ਇਸ ਮੌਕੇ ਸੀਮਾ ਕੌਸ਼ਲ, ਨੀਤੂ ਸਿੰਘੀ, ਸੁਰਭੀ ਭਾਟੀਆ, ਆਸ਼ਾ ਬੱਸੀ, ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਸੰਦੀਪ ਕਸ਼ਿਅਪ, ਸੰਜੀਵ ਸੂਦ, ਸੰਦੀਪ ਕੌਸ਼ਲ, ਪ੍ਰਦੀਪ ਭੱਲਾ, ਦਿਨੇਸ਼ ਸਿੰਘੀ, ਪਰਵੀਨ ਜੈਨ, ਰਾਜੇਸ਼ ਝਾਂਬ, ਨਰਾਇਣ ਦਾਸ ਮਨੋਜ, ਸਿਧਾਂਰਥ ਜੈਨ ਤੋਂ ਇਲਾਵਾ ਰਾਉਂਡ ਗਲਾਸ ਫਾਉਂਡੇਸ਼ਨ ਟੀਮ ਅਤੇ ਏਕ ਦਰਖਤ ਦੇਸ਼ ਕੇ ਨਾਮ ਟੀਮ ਦੇ ਮੈਂਬਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ :   PM ਮੋਦੀ ਨੇ ਇਟਲੀ 'ਚ ਕੈਨੇਡੀਅਨ PM ਜਸਟਿਨ ਟਰੂਡੋ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਗੱਲਬਾਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News