ਮੁਕਤਸਰ ''ਚ ਵਿਧਾਇਕ ਦੀ ਕੋਠੀ ਨੇੜੇ ਵੱਡੀ ਵਾਰਦਾਤ, ਮੋਬਾਇਲ ਰਿਪੇਅਰਿੰਗ ਦੁਕਾਨ ’ਤੇ ਚੋਰਾਂ ਨੇ ਬੋਲਿਆ ਧਾਵਾ
02/26/2023 12:38:30 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਵਿਖੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਚੋਰ ਬੇਖੌਫ਼ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ । ਜਿਸ ਦੀ ਪ੍ਰਤੱਖ ਉਦਾਹਰਣ ਬੀਤੀ ਦਿਨੀਂ ਥਾਣਾ ਸਿਟੀ ਦੇ ਬਿਲਕੁੱਲ ਨਜ਼ਦੀਕ ਹੋਈ ਮਿਲਦੀ ਹੈ। ਹੁਣ ਚੋਰਾਂ ਨੇ ਚੱਕ ਬੀੜ ਸਰਕਾਰ ਰੋਡ ਸਥਿਤ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਰਿਹਾਇਸ਼ ਦੇ ਬਿਲਕੁਲ ਨੇੜੇ ਸਥਿਤ ਮੋਬਾਇਲ ਰਿਪੇਅਰਿੰਗ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆ ਹੱਥ ਸਾਫ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਲੁਧਿਆਣਾ 'ਚ ਦੋਹਰਾ ਕਤਲ, ਤੇਜ਼ਧਾਰ ਹਥਿਆਰ ਨਾਲ ਵੱਢਿਆ ਡੇਅਰੀ ਸੰਚਾਲਕ ਤੇ ਨੌਕਰ
ਲੱਕੀ ਮੋਬਾਇਲ ਰਿਪੇਅਰ ਦੁਕਾਨ ਦੇ ਮਾਲਕ ਵਿੱਕੀ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਰਾਤ 9 ਵਜੇ ਦੁਕਾਨ ਵਧਾ ਕੇ ਆਪਣੇ ਘਰ ਗਏ ਸਨ। ਉਨ੍ਹਾਂ ਨੂੰ ਦੇਰ ਰਾਤ ਕਿਸੇ ਦਾ ਫੋਨ ਆਇਆ ਕਿ ਦੁਕਾਨ ਦਾ ਸ਼ਟਰ ਭੰਨਿਆ ਪਿਆ ਹੈ। ਜਦੋਂ ਉਹ ਦੁਕਾਨ ਤੇ ਆਏ ਤਾਂ ਦੇਖਿਆ ਦੁਕਾਨ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਦੁਕਾਨ ਅੰਦਰ ਗ੍ਰਾਹਕਾਂ ਦੇ ਰਿਪੇਅਰ ਕਰਨ ਵਾਲੇ 60 ਤੋਂ 70 ਮੋਬਾਇਲ ਗਾਇਬ ਸਨ। ਦੁਕਾਨਦਾਰ ਵਿੱਕੀ ਅਨੁਸਾਰ ਇਸ ਚੋਰੀ ਦੀ ਘਟਨਾ ‘ਚ ਉਸਦਾ ਲਗਭਗ ਸਾਢੇ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦੁਕਾਨਦਾਰ ਵਿੱਕੀ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਲੋਕ ਬਿਲਕੁਲ ਅਸੁਰੱਖਿਅਤ ਹਨ। ਵਿਧਾਇਕ ਦੀ ਕੋਠੀ ਨੇੜੇ ਪੁਲਸ ਮੌਜੂਦ ਹੋਣ ਦੇ ਬਾਵਜੂਦ ਵੀ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ- 17 ਲੱਖ ਲਾ ਕੈਨੇਡਾ ਭੇਜੀ ਪਤਨੀ ਦੇ ਬਦਲੇ ਚਾਲ-ਚਲਣ, ਕਰਤੂਤਾਂ ਦੇਖ ਪਰਿਵਾਰ ਦੇ ਉੱਡੇ ਹੋਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।