ਕੇਂਦਰੀ ਜੇਲ੍ਹ ਪਟਿਆਲਾ ''ਚ ਬੰਦ ਦੋ ਹਵਾਲਾਤੀਆਂ ਤੋਂ ਮੋਬਾਇਲ ਫੋਨ ਬਰਾਮਦ, ਕੇਸ ਦਰਜ
Thursday, Aug 08, 2024 - 05:19 PM (IST)

ਪਟਿਆਲਾ (ਬਲਜਿੰਦਰ)- ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਦੋ ਹਵਾਲਾਤੀਆਂ ਤੋਂ ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਪ੍ਰਗਟ ਸਿੰਘ ਦੀ ਸਿਕਾਇਤ ’ਤੇ ਹਵਾਲਾਤੀ ਕੁਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਕਾਹਨਗੜ੍ਹ ਰੋਡ ਪਾਤੜਾ, ਹਵਾਲਾਤੀ ਲਵਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਗਹੜੀ ਥਾਣਾ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨਤਾਰਨ ਖ਼ਿਲਾਫ਼ 52 ਏ. ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।
ਜੇਲ੍ਹ ਪ੍ਰਸਾਸ਼ਨ ਮੁਤਾਬਕ ਬੈਰਕ ਨੰ. 7 ਵਿੱਚ ਮੋਜੂਦ ਕੁਲਦੀਪ ਸਿੰਘ ਦੀ ਜਿਸਮਾਨੀ ਤਲਾਸ਼ੀ ਕਰਨ ’ਤੇ 1 ਮੋਬਾਇਲ ਸਮੇਤ ਏਅਰਟੈਲ ਕੰਪਨੀ ਦਾ ਸਿਮ ਕਾਰਡ ਬਰਾਮਦ ਹੋਇਆ ਅਤੇ ਹਵਾਲਾਤੀ ਲਵਪ੍ਰੀਤ ਸਿੰਘ ਪਾਸੋ ਵੀ 1 ਮੋਬਾਇਲ ਬਿਨਾਂ ਸਿਮ ਕਾਰਡ ਬਰਾਮਦ ਹੋਇਆ। ਪੁਲਸ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਟੱਪੀਆਂ ਹੱਦਾਂ, 7 ਮਹੀਨੇ ਦੀ ਗਰਭਵਤੀ ਕਰਨ ਮਗਰੋਂ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ