ਕੇਂਦਰੀ ਜੇਲ੍ਹ ਲੁਧਿਆਣਾ ''ਚੋਂ ਚੈਕਿੰਗ ਦੌਰਾਨ ਬਰਾਮਦ ਹੋਏ 4 ਮੋਬਾਈਲ ਫੋਨ, ਮਾਮਲਾ ਦਰਜ
Friday, Jan 05, 2024 - 03:11 AM (IST)
ਲੁਧਿਆਣਾ (ਸਿਆਲ)- ਸੈਂਟ੍ਰਲ ਜੇਲ ’ਚ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ 4 ਕੀਪੈਡ ਮੋਬਾਈਲ ਬਰਾਮਦ ਹੋਣ ’ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਸਹਾਇਕ ਸੁਪਰਡੈਂਟਾਂ ਦੀ ਸ਼ਿਕਾਇਤ ’ਤੇ ਪ੍ਰਿਜ਼ਨ ਐਕਟ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਭਾਰਤੀ ਟੀਮ ਨੇ ਰਚਿਆ ਇਤਿਹਾਸ, ਟੈਸਟ ਕ੍ਰਿਕਟ 'ਚ ਇਹ ਸਭ ਤੋਂ ਵੱਡਾ ਰਿਕਾਰਡ ਕੀਤਾ ਆਪਣੇ ਨਾਂ
ਪੁਲਸ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਵਾਲਾਤੀਆਂ ਦੀ ਪਛਾਣ ਹਰੇ ਰਾਮ, ਮਨੋਜ ਕੁਮਾਰ, ਨਾਇਬ ਸਿੰਘ ਉਰਫ ਵਿੱਕੀ, ਸੁਮਿਤ ਕੁਮਾਰ ਉਰਫ ਸੁਮਿਤ ਵਜੋਂ ਹੋਈ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟਾਂ ਹਰਮਿੰਦਰ ਸਿੰਘ, ਹਰਬੰਸ ਸਿੰਘ, ਸੁਰਿੰਦਰ ਪਾਲ ਸਿੰਘ, ਸਤਨਾਮ ਸਿੰਘ ਨੇ ਭੇਜੇ ਸ਼ਿਕਾਇਤ ਪੱਤਰ ’ਚ ਦੱਸਿਆ ਕਿ ਵੱਖ-ਵੱਖ ਬੈਰਕਾਂ ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀਆਂ ਤੋਂ ਮੋਬਾਈਲ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਡਰੋਨ ਰਾਹੀਂ ਸੁੱਟਿਆ 2 ਕਿਲੋ ਆਈਸ ਡਰੱਗ ਬਰਾਮਦ, ਚੀਨੀ ਪਿਸਤੌਲ ਸਣੇ ਇਕ ਕਾਬੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8