ਜੇਲ੍ਹ ’ਚ ਬੰਦੀ ਨਾਲ ਮੁਲਾਕਾਤ ਕਰਨ ਆਈ ਪਤਨੀ ਕੋਲੋਂ ਮੋਬਾਇਲ ਤੇ ਸਿਮ ਬਰਾਮਦ
Sunday, Dec 29, 2024 - 07:19 PM (IST)
ਫਰੀਦਕੋਟ (ਰਾਜਨ)-ਸਥਾਨਕ ਜੇਲ੍ਹ ਦੇ ਬੰਦੀ ਨਰੋਤਮ ਸਿੰਘ ਨਾਲ ਮੁਲਾਕਾਤ ਕਰਨ ਲਈ ਆਈ ਉਸ ਦੀ ਪਤਨੀ ਕੋਮਲ ਵਾਸੀ ਫਤਿਹਗੜ੍ਹ ਕੋਲੋਂ ਤਲਾਸ਼ੀ ਮੌਕੇ 1 ਮੋਬਾਇਲ ਅਤੇ 4 ਸਿਮ ਬਰਾਮਦ ਹੋਣ ’ਤੇ ਗ੍ਰਿਫ਼ਤਾਰ ਕਰ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਕੋਮਲ ਆਪਣੀ ਬੰਦੀ ਪਤੀ ਨਾਲ ਮੁਲਾਕਾਤ ਕਰਨ ਲਈ ਆਈ ਤਾਂ ਮਹਿਲਾ ਮੁਲਾਜ਼ਮ ਵੱਲੋਂ ਇਸ ਦੀ ਤਲਾਸ਼ੀ ਲੈਣ ’ਤੇ ਉਕਤ ਸਮੱਗਰੀ ਬਰਾਮਦ ਹੋਈ।
ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਜੇਲ ਦੇ ਹਵਾਲਾਤੀ ਰਕੇਸ਼ ਕੁਮਾਰ ਕੋਲੋਂ ਇਕ ਕੀ-ਪੈਡ ਮੋਬਾਇਲ ਬਰਾਮਦ ਹੋਣ ’ਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜਦੋਂ ਸੁਰੱਖਿਆ ਗਾਰਡਾਂ ਨੇ ਜੇਲ ਦੀਆਂ ਬੈਰਕਾਂ ਦੀ ਤਲਾਸ਼ੀ ਕੀਤੀ ਤਾਂ ਬਲਾਕ-10 ਦੀ ਬੈਰਕ-1 ਦੇ ਉਕਤ ਹਵਾਲਾਤੀ ਕੋਲੋਂ ਮੋਬਾਈਲ ਬਰਾਮਦ ਹੋਇਆ।
ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e