250 ਗ੍ਰਾਮ ਅਫ਼ੀਮ ਸਮੇਤ ਨਾਬਾਲਗ ਲੜਕਾ ਗ੍ਰਿਫ਼ਤਾਰ
Sunday, Jun 21, 2026 - 07:10 PM (IST)
ਮਲੋਟ/ਗਿੱਦੜਬਾਹਾ (ਜੁਨੇਜਾ, ਕਟਾਰੀਆ)-ਗਿੱਦੜਬਾਹਾ ਪੁਲਸ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਐੱਸ. ਐੱਚ. ਓ. ਗਿੱਦੜਬਾਹਾ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਨੇ ਇਕ ਲੜਕੇ ਪਾਸੋਂ ਅਫ਼ੀਮ ਬਰਾਮਦ ਕੀਤੀ। ਇਸ ਸਬੰਧੀ ਐੱਸ. ਐੱਚ. ਓ. ਗਿੱਦੜਬਾਹਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਵੈਦ ਪ੍ਰਕਾਸ਼ ਸਮੇਤ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੀ ਤਲਾਸ਼ ਤਹਿਤ ਪੁਲਸ ਟੀਮ ਨੇ ਹੁਸਨਰ ਰੋਡ ਕਪਾਹ ਮੰਡੀ ਕੋਲ ਇਕ ਲੜਕੇ ਨੂੰ ਸ਼ੱਕੀ ਹਾਲਤ ਵਿਚ ਵੇਖਿਆ। ਜਦੋਂ ਪੁਲਸ ਨੇ ਇਕ ਲੜਕੇ ਨੂੰ ਸ਼ੱਕੀ ਹਾਲਤ ਵਿਚ ਵੇਖਿਆ।
ਇਹ ਵੀ ਪੜ੍ਹੋ: 22,23,24 ਨੂੰ ਭਾਰੀ ਮੀਂਹ! ਪੰਜਾਬ 'ਚ ਮੁੜ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert
ਜਦੋਂ ਪੁਲਸ ਨੇ ਉਕਤ ਲੜਕੇ ਦਾ ਨਾਂ ਪਤਾ ਪੁੱਛਿਆਂ ਤਾਂ ਉਹ ਨੇੜਲੇ ਪਿੰਡ ਹੁਸਨਰ ਦਾ ਰਹਿਣ ਵਾਲਾ ਸੀ। ਪੁਲਸ ਟੀਮ ਨੇ ਤਲਾਸ਼ੀ ਲਈ ਤਾਂ ਉਸ ਦੇ ਬੈਗ ’ਚੋਂ 250 ਗ੍ਰਾਮ ਅਫ਼ੀਮ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਵਿਰੁੱਧ ਗਿੱਦੜਬਾਹਾ ਵਿਖੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਜੂਵੇਨਾਈਲ ਹੋਣ ਕਰਕੇ ਪੁਲਸ ਵੱਲੋਂ ਅਦਾਲਤ ਵਿਚ ਪੇਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਨਗਰ ਨਿਗਮ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਦਾ ਹੋਇਆ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
